ਦਿੱਲੀ ’ਚ ਬਦਮਾਸ਼ਾਂ ਨੂੰ ਹਥਿਆਰ ਪਹੁੰਚਾਉਣ ਵਾਲਾ ਤਸਕਰ ਗ੍ਰਿਫ਼ਤਾਰ

Wednesday, Aug 25, 2021 - 01:29 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਨੇ ਇਕ ਅੰਤਰਰਾਜੀ ਤਸਕਰ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 5 ਪਿਸਤੌਲਾਂ ਅਤੇ 7 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਸ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਮੱਧ ਜ਼ਿਲ੍ਹੇ ਦੇ ਏ.ਏ.ਟੀ.ਐੱਸ. ਦਲ ਨੇ ਇਕ ਸੂਚਨਾ ਦੇ ਆਧਾਰ ’ਤੇ ਅਲੀ ਹੁਸੈਨ (30) ਨੂੰ ਗ੍ਰਿਫ਼ਤਾਰ ਕੀਤਾ ਹੈ। ਪੱਛਮੀ ਉੱਤਰ ਪ੍ਰਦੇਸ਼ ਦੇ ਮਥੁਰਾ ਵਾਸੀ ਹੁਸੈਨ ਨੂੰ 5 ਪਿਸਤੌਲਾਂ ਅਤੇ 7 ਜ਼ਿੰਦਾ ਕਾਰਤੂਸ ਨਾਲ ਕਮਲਾ ਨਗਰ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਹ ਮੇਵਾਤ ਤੋਂ ਦਿੱਲੀ ਦੇ ਇਕ ਬਦਮਾਸ਼ ਨੂੰ ਹਥਿਆਰ ਵੇਚਣ ਲਈ ਆਇਆ ਸੀ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਸਾਬਕਾ ਫ਼ੌਜੀ ਨੇ ਨੂੰਹ ਸਮੇਤ 4 ਲੋਕਾਂ ਦਾ ਕੀਤਾ ਕਤਲ

ਦੋਸ਼ੀ ਹੁਸੈਨ ਦਾ ਪਿਤਾ ਹਾਜੀ ਮੁਸਾ ਵੀ ਹਥਿਆਰਾਂ ਦੀ ਤਸਕਰੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ। ਪਿਓ-ਪੁੱਤ ਕਰੀਬ 5-6 ਸਾਲਾਂ ਤੋਂ ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਰਾਜਧਾਨੀ ਖੇਤਰ ਦੇ ਬਦਮਾਸ਼ਾਂ ਨੂੰ ਖ਼ਤਰਨਾਕ ਹਥਿਆਰਾਂ ਦੀ ਗੈਰ-ਕਾਨੂੰਨੀ ਤਰੀਕੇ ਨਾਲ ਸਪਲਾਈ ਕਰ ਰਹੇ ਸਨ। ਮੁਸਾ 24 ਹਥਿਆਰਾਂ ਨਾਲ ਫੜਿਆ ਗਿਆ ਸੀ ਅਤੇ ਉਹ ਕਰੀਬ ਇਕ ਸਾਲ ਤੋਂ ਰਾਜਸਥਾਨ ਦੇ ਅਲਵਰ ’ਚ ਜੇਲ੍ਹ ’ਚ ਬੰਦ ਹੈ। ਦਿੱਲੀ ਪੁਲਸ ਨੂੰ ਰਾਜਧਾਨੀ ਦੇ ਬਦਮਾਸ਼ਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਬਾਰੇ ਲਗਾਤਾਰ ਸੂਚਨਾ ਮਿਲ ਰਹੀ ਸੀ। ਇਸ ਆਧਾਰ ’ਤੇ ਉਹ ਇਸ ਬਾਰੇ ਪਤਾ ਲਗਾ ਰਹੀ ਸੀ। ਇਸ ਵਿਚ ਹੁਸੈਨ ਦੇ ਦਿੱਲੀ ’ਚ ਆਉਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਉਹ ਮਿੰਟੋ ਰੋਡ ’ਤੇ ਮੋਟਰਸਾਈਕਲ ’ਤੇ ਜਾ ਰਿਹਾ ਸੀ, ਉਦੋਂ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਉਸ ਕੋਲੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਹ ਵੀ ਪੜ੍ਹੋ : ਹੈਰਾਨੀਜਨਕ : ਮ੍ਰਿਤਕ ਨੂੰ ਜਿਉਂਦਾ ਕਰਨ ਦੀ ਕੋਸ਼ਿਸ਼ ’ਚ ਕੀਤਾ ਅਨੋਖਾ ਕਾਰਾ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News