BJP ਦੇ ਨੌਜਵਾਨ ਸੰਸਦ ਮੈਂਬਰ ਦੀ ਸਾਲਾਂ ਪੁਰਾਣੀ ਤਮੰਨਾ ਹੋਈ ਪੂਰੀ, ਸਮਰਿਤੀ ਨੂੰ ਦੱਸਿਆ ''ਰਾਕਸਟਾਰ''

05/27/2019 5:16:48 PM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਵਿਚ ਭਾਜਪਾ ਨੇਤਾ ਸਮਰਿਤੀ ਇਰਾਨੀ ਨੇ ਅਮੇਠੀ 'ਚ ਜਿੱਤ ਹਾਸਲ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਅਮੇਠੀ ਗਾਂਧੀ ਪਰਿਵਾਰ ਦਾ ਗੜ੍ਹ ਮੰਨਿਆ ਜਾਂਦਾ ਹੈ, ਜਿੱਥੋਂ ਸਮਰਿਤੀ ਨੇ ਰਾਹੁਲ ਗਾਂਧੀ ਨੂੰ ਪਛਾੜਦੇ ਹੋਏ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਅਮੇਠੀ ਤੋਂ ਸੰਸਦ ਮੈਂਬਰ ਸਮਰਿਤੀ ਦੇ ਚਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਅਜਿਹੇ ਵਿਚ ਇਕ ਚਾਹੁਣ ਵਾਲੇ ਭਾਜਪਾ 'ਚ ਹੀ ਹਨ। 2019 ਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਭਾਜਪਾ ਦੇ ਸਭ ਤੋਂ ਨੌਜਵਾਨ ਸੰਸਦ ਮੈਂਬਰ ਦੇ ਰੂਪ ਵਿਚ ਸੰਸਦ ਪਹੁੰਚ ਰਹੇ ਹਨ। ਇਨ੍ਹਾਂ ਦਾ ਨਾਂ ਹੈ ਤੇਜਸਵੀ ਸੂਰੀਆ। ਉਹ ਕਰਨਾਟਕ ਦੀ ਬੈਂਗਲੁਰੂ ਦੱਖਣੀ ਸੀਟ ਜਿੱਤੇ ਹਨ। 

ਪਿਛਲੇ ਦਿਨੀਂ ਸੰਸਦ ਦੇ ਸੈਂਟਰਲ ਹਾਲ ਵਿਚ ਆਯੋਜਿਤ ਹੋਏ ਸਮਾਰੋਹ 'ਚ ਭਾਜਪਾ ਅਤੇ ਐੱਨ. ਡੀ. ਏ. ਦੇ ਨਵੇਂ ਚੁਣੇ ਸੰਸਦ ਮੈਂਬਰਾਂ ਅਤੇ ਨੇਤਾਵਾਂ ਨਾਲ ਤੇਜਸਵੀ ਨੇ ਵੀ ਸ਼ਿਰਕਤ ਕੀਤੀ ਸੀ। ਇੱਥੇ ਉਨ੍ਹਾਂ ਨੂੰ ਸਮਰਿਤੀ ਇਰਾਨੀ ਨਾਲ ਕੁਝ ਸਮਾਂ ਮਿਲਿਆ ਤਾਂ ਉਨ੍ਹਾਂ ਨੇ ਤੁਰੰਤ ਮੋਬਾਈਲ ਫੋਨ 'ਤੇ ਉਨ੍ਹਾਂ ਨਾਲ ਸੈਲਫੀ ਲੈ ਲਈ। ਇਹ ਉਨ੍ਹਾਂ ਦੀ ਸਾਲਾਂ ਪੁਰਾਣੀ ਤਮੰਨਾ ਸੀ, ਜੋ ਪੂਰੀ ਹੋਈ।

PunjabKesari

ਤੇਜਸਵੀ ਨੇ ਸਮਰਿਤੀ ਇਰਾਨੀ ਨਾਲ ਲਈ ਗਈ ਸੈਲਫੀ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ''ਓਹ ਮੈਨ! ਮੈਂ ਆਪਣੀ ਪਸੰਦੀਦਾ ਸਮਰਿਤੀ ਇਰਾਨੀ ਜੀ ਨਾਲ ਇਸ ਸੈਲਫੀ ਦੀ ਉਡੀਕ ਕਾਫੀ ਲੰਬੇ ਸਮੇਂ ਤੋਂ ਕਰ ਰਿਹਾ ਸੀ। ਮੈਂ ਸਮਰਿਤੀ ਇਰਾਨੀ ਦੇ ਭਾਸ਼ਣ ਅਤੇ ਉਨ੍ਹਾਂ ਦੇ ਇੰਟਰਵਿਊ ਦੇਖਣ 'ਚ ਅਣਗਿਣਤ ਘੰਟੇ ਬਿਤਾਏ ਹਨ। ਅਮੇਠੀ ਵਿਚ ਉਨ੍ਹਾਂ ਦੀ ਜਿੱਤ ਲੋਕਤੰਤਰ ਵਿਚ ਸਾਡੇ ਵਿਸ਼ਵਾਸ ਨੂੰ ਵਧਾਉਂਦੀ ਹੈ। ਸਮਰਿਤੀ ਜੀ, ਤੁਸੀਂ ਰਾਕਸਟਾਰ ਹੋ।''


Tanu

Content Editor

Related News