ਸੋਸ਼ਲ ਮੀਡੀਆ ''ਤੇ ਫਿਰ ਛਾਇਆ ਸਮਰਿਤੀ ਇਰਾਨੀ ਦਾ ਮੋਟਾਪਾ

12/06/2018 7:41:23 PM

ਨਵੀਂ ਦਿੱਲੀ—ਭਾਜਪਾ ਦੀ ਨੇਤਾ ਅਤੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਸੋਸ਼ਲ ਮੀਡੀਅ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸਿਰਫ ਭਾਸ਼ਣ ਹੀ ਨਹੀਂ ਬਲਕਿ ਆਪਣੇ ਫਨੀ ਪੋਸਟ ਦੇ ਰਾਹੀ ਵੀ ਬਹੁਤ ਚਰਚਾਵਾਂ 'ਚ ਰਹਿੰਦੀ ਹੈ। ਉਨ੍ਹਾਂ ਨੇ ਇਕ ਵਾਰ ਫਿਰ ਇੰਸਟਾਗ੍ਰਾਮ 'ਤੇ ਇਕ ਮੱਜ਼ੇਦਾਰ ਤਸਵੀਰ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।

 
 
 
 
 
 
 
 
 
 
 
 
 
 

Some people say my husband’s wife is freaking awesome.. true story ❤️😂@iamzfi

A post shared by Smriti Irani (@smritiiraniofficial) on Dec 5, 2018 at 4:30am PST


ਦਰਅਸਲ ਇੰਸਟਾਗ੍ਰਾਮ 'ਚ ਸ਼ੇਅਰ ਕੀਤੀ ਗਈ ਤਸਵੀਰ ਨੂੰ ਸਮਰਿਤੀ ਇਰਾਨੀ ਅਤੇ ਉਨ੍ਹਾਂ ਦੇ ਪਤੀ ਜੁਬਿਨ ਪੌੜੀਆਂ 'ਤੇ ਬੈਠੇ ਹੋਏ ਦਿਖਾਈ ਦੇ ਰਹੇ ਹਨ। ਕੇਂਦਰੀ ਮੰਤਰੀ ਪੌੜੀਆਂ 'ਤੇ ਬੈਠ ਕੇ ਰੱਬ ਕੋਲੋਂ ਮੰਨਤ ਮੰਗ ਰਹੀ ਹੈ, ''ਹੇ ਰੱਬਾ ਚੁੱਕ ਲੈ... ਮੈਨੂੰ ਨਹੀਂ ਮੇਰੇ ਭਾਰ ਨੂੰ ਚੁੱਕ ਲੈ। ਉੱਥੇ ਗੀ ਨਾਲ ਬੈਠੇ ਉਨ੍ਹਾਂ ਦੇ ਪਤੀ ਜੁਬਿਨ ਇਰਾਨੀ, ਆਪਣੇ ਖਿਆਲਾਂ 'ਚ ਗੁਆਚੇ ਕਹਿ ਰਹੇ ਹਨ, ਇਸ ਨੂੰ ਵੀ ਚੁੱਕ ਲੈ ਤਾਂ ਵੀ ਚਲੂੰਗਾ। ਮੰਤਰੀ ਨੇ ਕੈਪਸ਼ਨ ਵੀ ਲਿਖਿਆ ਕਿ ਕੁਝ ਲੋਕ ਕਹਿੰਦੇ ਹਨ ਕਿ ਮੇਰੇ ਪਤੀ ਦੀ ਪਤਨੀ ਬਹੁਤ ਸ਼ਾਨਦਾਰ ਹੈ..ਸੱਚ ਗੱਲ ਹੈ। ਇਸ ਪੋਸਟ 'ਤੇ ਲਗਭਗ 20,000 ਲਾਇਕਸ ਆ ਚੁੱਕੇ ਹਨ।


Hardeep kumar

Content Editor

Related News