ਗੋਰਖਪੁਰ-ਲਖਨਊ ਇੰਟਰਸਿਟੀ ਐਕਸਪ੍ਰੈੱਸ ’ਚੋਂ ਅਚਾਨਕ ਨਿਕਲਿਆ ਧੂੰਆਂ, ਯਾਤਰੀਆਂ ’ਚ ਮਚੀ ਹਫੜਾ-ਦਫੜੀ

Thursday, Nov 06, 2025 - 09:25 PM (IST)

ਗੋਰਖਪੁਰ-ਲਖਨਊ ਇੰਟਰਸਿਟੀ ਐਕਸਪ੍ਰੈੱਸ ’ਚੋਂ ਅਚਾਨਕ ਨਿਕਲਿਆ ਧੂੰਆਂ, ਯਾਤਰੀਆਂ ’ਚ ਮਚੀ ਹਫੜਾ-ਦਫੜੀ

ਬਾਰਾਬੰਕੀ (ਯੂ. ਪੀ.)- ਗੋਰਖਪੁਰ-ਲਖਨਊ ਇੰਟਰਸਿਟੀ ਐਕਸਪ੍ਰੈੱਸ ਟਰੇਨ ’ਚ ਵੀਰਵਾਰ ਸਵੇਰੇ ਅਚਾਨਕ ਧੂੰਆਂ ਨਿਕਲਣ ਨਾਲ ਯਾਤਰੀਆਂ ’ਚ ਹਫੜਾ-ਦਫੜੀ ਮਚ ਗਈ। ਇਹ ਘਟਨਾ ਬੁਧਵਾਲ ਸਟੇਸ਼ਨ ਤੋਂ ਪਹਿਲਾਂ ਵਾਪਰੀ, ਜਿੱਥੇ ਯਾਤਰੀਆਂ ਨੇ ਸਾਵਧਾਨੀ ਵਰਤਦੇ ਹੋਏ ਚੇਨ ਖਿੱਚ ਕੇ ਟਰੇਨ ਨੂੰ ਰੋਕ ਦਿੱਤਾ। ਘਟਨਾ ਸਵੇਰੇ 10:30 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਜਦੋਂ ਟਰੇਨ ਰਾਮਨਗਰ-ਫਤਿਹਪੁਰ ਮਾਰਗ ’ਤੇ ਬਣੇ ਓਵਰਬ੍ਰਿਜ ਦੇ ਨੇੜੇ ਪਹੁੰਚੀ ਤਾਂ ਯਾਤਰੀਆਂ ਨੇ ਇਕ ਡੱਬੇ ’ਚੋਂ ਧੂੰਆਂ ਨਿਕਲਦਾ ਦੇਖਿਆ। ਸਥਿਤੀ ਨੂੰ ਗੰਭੀਰ ਸਮਝਦੇ ਹੋਏ ਯਾਤਰੀਆਂ ਨੇ ਤੁਰੰਤ ਚੇਨ ਖਿੱਚ ਕੇ ਟਰੇਨ ਰੋਕ ਦਿੱਤੀ। ਟਰੇਨ ਰੁਕਦਿਆਂ ਹੀ ਪ੍ਰਭਾਵਿਤ ਡੱਬੇ ਦੇ ਯਾਤਰੀ ਘਬਰਾ ਕੇ ਹੇਠਾਂ ਉਤਰ ਆਏ।


author

Rakesh

Content Editor

Related News