ਸਮਾਰਟ ਸਿਟੀ ਮਿਸ਼ਨ ਤਹਿਤ ਸ਼੍ਰੀਨਗਰ ਵੀ LED ਲਾਈਟਾਂ ਨਾਲ ਹੋਇਆ ਜਗਮਗ

08/13/2020 12:24:01 PM

ਸ਼੍ਰੀਨਗਰ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸਮਾਰਟ ਸਿਟੀ ਮਿਸ਼ਨ ਤਹਿਤ ਸ਼੍ਰੀਨਗਰ 'ਚ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦੀ ਪਹਿਲ ਕੀਤੀ ਹੈ। ਸ਼੍ਰੀਨਗਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਡਾ. ਸ਼ਾਹਿਦ ਇਕਬਾਲ ਚੌਧਰੀ ਨੇ ਕਿਹਾ ਕਿ ਐੱਲ. ਈ. ਡੀ. ਸਟਰੀਟ ਲਾਈਟਾਂ ਲੱਗਣ ਦਾ ਕੰਮ ਪਿਛਲੇ 5 ਤੋਂ 6 ਮਹੀਨਿਆਂ ਤੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸ਼ਹਿਰ ਭਰ ਦੇ ਬਜ਼ਾਰਾਂ 'ਚ ਪੁਰਾਣੀਆਂ ਅਤੇ ਖਰਾਬ ਰੋਸ਼ਨੀ ਦੀਆਂ ਲਾਈਟਾਂ ਨੂੰ ਹਟਾ ਦਿੱਤਾ ਗਿਆ ਹੈ ਅਤੇ ਨਵੀਂ ਐੱਲ. ਈ. ਟੀ. ਲਾਈਟਾਂ ਲਾਈਆਂ ਗਈਆਂ ਹਨ। 

ਸ਼ਾਹਿਦ ਇਕਬਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪੂਰਾ ਹੋਣ ਤੋਂ ਪਹਿਲਾਂ ਬਜ਼ਾਰ 'ਚ ਸਥਾਨਕ ਅਤੇ ਵਪਾਰਕ ਭਾਈਚਾਰੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਐੱਲ. ਈ. ਡੀ. ਲਾਈਟਾਂ ਲਾਉਣ ਤੋਂ ਬਾਅਦ ਹੁਣ ਸਥਾਨਕ ਲੋਕਾਂ ਦੀ ਮੰਗ ਹੈ ਕਿ ਹੁਣ ਅਜਿਹੀਆਂ ਲਾਈਟਾਂ ਉਨ੍ਹਾਂ ਦੇ ਇਲਾਕਿਆਂ ਵਿਚ ਵੀ ਲਾਈਆਂ ਜਾਣ। ਇਕ ਵਸਨੀਕ ਫਿਰਦੌਸ ਅਹਿਮਦ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਇਹ ਚੰਗਾ ਕੰਮ ਕੀਤਾ ਗਿਆ ਹੈ। ਸਾਨੂੰ ਸ਼ਹਿਰ ਦੇ ਅੰਦਰ ਚਲਦਿਆਂ ਰਾਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਵੇਂ ਕਿ ਪ੍ਰਸ਼ਾਸਨ ਨੇ ਇਹ ਕੰਮ ਕੀਤਾ ਹੈ, ਅਸੀਂ ਇਲਾਕਿਆਂ ਵਿਚ ਵੀ ਇਹ ਹੀ ਚਾਹੁੰਦੇ ਹਾਂ। 

ਇਸ ਤੋਂ ਇਲਾਵਾ ਇਕ ਹੋਰ ਵਸਨੀਕ ਨਿਆਜ਼ ਭੱਟ ਨੇ ਕਿਹਾ ਕਿ ਸ਼ਹਿਰ ਹਨ੍ਹੇਰੇ ਵਿਚ ਫਸਿਆ ਰਹਿੰਦਾ ਸੀ, ਕਿਉਂਕਿ ਇੱਥੇ ਸਟਰੀਟ ਲਾਈਟਾਂ ਨਹੀਂ ਸਨ ਅਤੇ ਇਸ ਕਾਰਨ ਹਾਦਸੇ ਵਾਪਰਦੇ ਸਨ। ਹੁਣ ਇਹ ਐੱਲ. ਈ. ਡੀ. ਸਟਰੀਟ ਲਾਈਟਾਂ ਲਾਈਆਂ ਗਈਆਂ ਹਨ ਅਤੇ ਇਹ ਹਾਦਸੇ ਦੀ ਦਰ ਨੂੰ ਘਟਾਉਣਗੀਆਂ। ਪ੍ਰਸ਼ਾਸਨ ਦਾ ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ।


Tanu

Content Editor

Related News