ਖੇਤੀਬਾੜੀ ਮੰਤਰੀ ਤੋਮਰ ਦਾ ਐਲਾਨ, ਛੋਟੇ ਕਿਸਾਨਾਂ ਨੂੰ ਡਰੋਨ ਖ਼ਰੀਦਣ ਲਈ ਮਿਲੇਗੀ 5 ਲੱਖ ਤੱਕ ਦੀ ਸਹਾਇਤਾ ਰਾਸ਼ੀ
Tuesday, May 03, 2022 - 10:27 AM (IST)
ਨਵੀਂ ਦਿੱਲੀ- ਖੇਤੀਬਾੜੀ ਖੇਤਰ ’ਚ ਡਰੋਨ ਜ਼ਰੀਏ ਸਰਕਾਰ ਵੱਡੇ ਬਦਲਾਅ ਦੀ ਤਿਆਰੀ ’ਚ ਜੁੱਟ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਵਲੋਂ ਅਨੁਸੂਚਿਤ ਜਾਤੀ-ਜਨਜਾਤੀ, ਛੋਟੇ ਅਤੇ ਸਰਹੱਦੀ, ਔਰਤਾਂ ਅਤੇ ਪੂਰਬੀ-ਉੱਤਰੀ ਸੂਬਿਆਂ ਦੇ ਕਿਸਾਨਾਂ ਨੂੰ ਡਰੋਨ ਖਰੀਦਣ ਲਈ 50 ਫੀਸਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ‘ਕਿਸਾਨ ਡਰੋਨ ਨੂੰ ਉਤਸ਼ਾਹ, ਮੁੱਦੇ, ਚੁਣੌਤੀਆਂ ਅਤੇ ਅਗਲਾ ਰਾਹ’ ਦੇ ਵਿਸ਼ੇ ’ਤੇ ਆਯੋਜਿਤ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਸਹੂਲਤ, ਲਾਗਤ ਖਰਚੇ ਘਟਾਉਣ ਅਤੇ ਆਮਦਨ ਵਿਚ ਵਾਧਾ ਕਰਨ ਲਈ ਯਤਨਸ਼ੀਲ ਹੈ।
ਇਹ ਵੀ ਪੜ੍ਹੋ: ਖੁਸ਼ਖ਼ਬਰੀ: ਹੁਣ ਕਿਸਾਨਾਂ ਤੋਂ ਗੋਹਾ ਖਰੀਦੇਗੀ ਯੋਗੀ ਸਰਕਾਰ
ਇਸ ਦੇ ਤਹਿਤ ਅਨੁਸੂਚਿਤ ਜਾਤੀ-ਜਨਜਾਤੀ, ਛੋਟੇ ਅਤੇ ਸਰਹੱਦੀ, ਔਰਤਾਂ ਅਤੇ ਪੂਰਬੀ-ਉੱਤਰੀ ਸੂਬਿਆਂ ਦੇ ਕਿਸਾਨਾਂ ਨੂੰ ਡਰੋਨ ਖਰੀਦਣ ਲਈ 50 ਫੀਸਦੀ ਸਹਾਇਤਾ ਰਾਸ਼ੀ ਜਾਂ ਵੱਧ ਤੋਂ ਵੱਧ 5 ਲੱਖ ਰੁਪਏ ਦਿੱਤੇ ਜਾਣਗੇ। ਹੋਰ ਕਿਸਾਨਾਂ ਲਈ 40 ਫੀਸਦੀ ਜਾਂ ਵੱਧ ਤੋਂ ਵੱਧ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਫਸਲੀ ਮੁਲਾਂਕਣ ਦਾ ਡਿਜੀਟਲੀਕਰਨ, ਕੀਟਨਾਸ਼ਕ ਅਤੇ ਪੌਸ਼ਟਿਕ ਤੱਤਾਂ ਦੇ ਛਿੜਕਾਅ ਲਈ ਕਿਸਾਨ ਡਰੋਨ ਦੀ ਵਰਤੋਂ ਨੂੰ ਸਰਕਾਰ ਉਤਸ਼ਾਹਿਤ ਕਰ ਰਹੀ ਹੈ, ਜਿਸ ਦੀ ਬਜਟ ’ਚ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ: ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ‘ਕੁਰਾਨ ਸ਼ਰੀਫ’, ਪੀੜ੍ਹੀਆਂ ਤੋਂ ਸੰਭਾਲ ਰਿਹਾ ਇਕ ਪਰਿਵਾਰ
ਤੋਮਰ ਨੇ ਕਿਹਾ ਕਿ ਦੇਸ਼ ਦੇ ਖੇਤੀ ਖੇਤਰ ਦਾ ਆਧੁਨਿਕੀਕਰਨ ਪ੍ਰਧਾਨ ਮੰਤਰੀ ਮੋਦੀ ਦੇ ਏਜੰਡੇ ’ਚ ਹੈ, ਤਾਂ ਕਿ ਕਿਸਾਨਾਂ ਨੂੰ ਨਵੀਂ ਤਕਨੀਕ ਦਾ ਫਾਇਦਾ ਪਹੁੰਚੇ। ਤੋਮਰ ਨੇ ਦੱਸਿਆ ਕਿ ਇਸ ਤਕਨਾਲੋਜੀ ਨੂੰ ਕਿਸਾਨਾਂ ਲਈ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਜਾਰੀ ਹੈ। ਕਿਸਾਨਾਂ ਦੇ ਵਿਆਪਕ ਹਿੱਤ ਨੂੰ ਵੇਖਦੇ ਹੋਏ ਖੇਤੀ ਕੰਮਾਂ ’ਚ ਡਰੋਨ ਦੇ ਇਸਤੇਮਾਲ ਦੀ ਪਹਿਲ ਕੀਤੀ ਗਈ ਹੈ।
ਇਹ ਵੀ ਪੜ੍ਹੋ: ਦਿੱਲੀ : ਜਾਮਾ ਮਸਜਿਦ ’ਚ ਲੋਕਾਂ ਨੇ ਅਦਾ ਕੀਤੀ ਨਮਾਜ਼, ਇਕ-ਦੂਜੇ ਨੂੰ ਗਲ ਲੱਗ ਕਿਹਾ- ਈਦ ਮੁਬਾਰਕ