ਹਿਮਾਚਲ ਪ੍ਰਦੇਸ਼ ''ਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ''ਚ ਆਈ ਮਾਮੂਲੀ ਕਮੀ

Sunday, Mar 19, 2023 - 01:33 PM (IST)

ਹਿਮਾਚਲ ਪ੍ਰਦੇਸ਼ ''ਚ ਬੇਰੁਜ਼ਗਾਰ ਨੌਜਵਾਨਾਂ ਦੀ ਗਿਣਤੀ ''ਚ ਆਈ ਮਾਮੂਲੀ ਕਮੀ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ 'ਚ ਬੇਰੁਜ਼ਗਾਰਾਂ ਦੀ ਗਿਣਤੀ ਪਿਛਲੇ ਵਿੱਤ ਸਾਲ ਦੀ ਤੁਲਨਾ 'ਚ ਘੱਟ ਹੋਣ ਦੇ ਬਾਵਜੂਦ ਅਜੇ ਵੀ 8.21 ਲੱਖ ਹੈ। ਇਹ ਜਾਣਕਾਰੀ ਰੁਜ਼ਗਾਰ ਦਫ਼ਤਰ ਦੇ ਅੰਕੜੇ ਤੋਂ ਮਿਲੀ। ਰੁਜ਼ਗਾਰ ਦਫ਼ਤਰ ਦੇ ਅੰਕੜਿਆਂ ਅਨੁਸਾਰ, ਦਸੰਬਰ 2022 'ਚ ਸੂਬੇ ਦੇ ਸਾਰੇ ਰੁਜ਼ਗਾਰ ਦਫ਼ਤਰਾਂ 'ਚ ਰਜਿਸਟਰੇਸ਼ਨ ਬੇਰੁਜ਼ਗਾਰ ਲੋਕਾਂ ਦੀ ਗਿਣਤੀ 8.21 ਲੱਖ ਸੀ, ਜੋ ਦਸੰਬਰ 2017 'ਚ 8.73 ਲੱਖ ਸੀ। ਅੰਕੜਿਆਂ ਅਨੁਸਾਰ ਚਾਲੂ ਵਿੱਤ ਸਾਲ ਦੌਰਾਨ ਦਸੰਬਰ 2022 ਤੱਕ 1.41 ਲੱਖ ਲੋਕਾਂ ਨੇ ਰੁਜ਼ਗਾਰ ਦਫ਼ਤਰਾਂ 'ਚ ਆਪਣਾ ਰਜਿਸਟਰੇਸ਼ਨ ਕਰਵਾਇਆ, ਜਦੋਂ ਕਿ ਪਿਛਲੇ ਵਿੱਤੀ ਸਾਲ 'ਚ 1.68 ਲੱਖ  ਲੋਕਾਂ ਨੇ ਰਜਿਸਟਰੇਸ਼ਨ ਕਰਵਾਇਆ ਸੀ। 

ਰੁਜ਼ਗਾਰ ਦਫ਼ਤਰ ਦੇ ਅੰਕੜਿਆਂ ਅਨੁਸਾਰ, ਕਾਂਗੜਾ ਜ਼ਿਲ੍ਹੇ 'ਚ ਰਜਿਸਟਰੇਸ਼ਨ ਬੇਰੁਜ਼ਗਾਰਾਂ ਦੀ ਗਿਣਤੀ ਸਭ ਤੋਂ ਵੱਧ 1,66,325 ਹੈ। ਉੱਥੇ ਹੀ ਮੰਡੀ 'ਚ 1,61,085, ਸ਼ਿਮਲਾ 'ਚ 71,316, ਊਨਾ 'ਚ 64,384, ਚੰਬਾ 'ਚ 62,436 ਅਤੇ ਹਮੀਰਪੁਰ 'ਚ 61,989 ਹੈ। ਉੱਥੇ ਹੀ ਇਸ ਅਨੁਸਾਰ ਆਦਿਵਾਸੀ ਜ਼ਿਲ੍ਹਿਆਂ ਲਾਹੌਲ ਅਤੇ ਸਪੀਤੀ ਅਤੇ ਕਿੰਨੌਰ 'ਚ ਬੇਰੁਜ਼ਗਾਰਾਂ ਦੀ ਗਿਣਤੀ 5,226 ਅਤੇ 8300 ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸਰਕਾਰ ਨੇ ਇਸ ਸਾਲ ਜਨਤਕ ਅਤੇ ਨਿੱਜੀ ਖੇਤਰ 'ਚ 90 ਹਜ਼ਾਰ ਨੌਕਰੀਆਂ ਸਿਰਜਣ ਦਾ ਟੀਚਾ ਰੱਖਿਆ ਹੈ।


author

DIsha

Content Editor

Related News