ਥੱਪੜ ਮਾਰਨਾ ਤੇ ਥੱਪੜ ਖਾਣਾ ਸਿਆਸੀ ਜੀਵਨ ਦਾ ਹਿੱਸਾ : ਊਧਵ ਠਾਕਰੇ

02/12/2022 9:25:12 PM

ਜਾਲਨਾ (ਭਾਸ਼ਾ)–ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਰੋਧੀ ਧਿਰ ਭਾਜਪਾ ’ਤੇ ਨਿਸ਼ਾਨਾ ਵਿੰਨ੍ਹਦਿਆਂ ਸ਼ਨੀਵਾਰ ਆਪਣੇ ਮੰਤਰੀ ਮੰਡਲ ਦੇ ਸਹਿਯੋਗੀ ਅਤੇ ਸਿਹਤ ਮੰਤਰੀ ਰਾਜੇਸ਼ ਟੋਪੇ ਨੂੰ ਕਿਹਾ ਕਿ ਉਨ੍ਹਾਂ ਅਤੇ ਸੂਬਾ ਸਰਕਾਰ ’ਤੇ ਦੋਸ਼ ਲਾਉਣ ਵਾਲਿਆਂ ਦਾ ਮੁਫਤ ਇਲਾਜ ਕੀਤਾ ਜਾਣਾ ਚਾਹੀਦਾ ਹੈ।ਸ਼ਨੀਵਾਰ ਇਥੇ ਪਬਲਿਕ ਟਰੱਸਟ ਰਜਿਸਟ੍ਰੇਸ਼ਨ ਦਫਤਰ ਦੀ ਨਵੀਂ ਇਮਾਰਤ ਦੇ ਉਦਘਾਟਨੀ ਸਮਾਰੋਹ ਨੂੰ ਵਰਚੁਅਲ ਢੰਗ ਨਾਲ ਸੰਬੋਧਿਤ ਕਰਦਿਆਂ ਠਾਕਰੇ ਨੇ ਕਿਹਾ ਕਿ ਥੱਪਡ਼ ਤੋਂ ਡਰ ਨਹੀਂ ਲੱਗਦਾ, ਪਿਆਰ ਤੋਂ ਲੱਗਦਾ ਹੈ। ਥੱਪੜ ਮਾਰਨਾ ਤੇ ਥੱਪੜ ਖਾਣਾ ਸਿਆਸੀ ਜੀਵਨ ਦਾ ਹਿੱਸਾ ਹੈ। ਇਸ ਲਈ ਉਨ੍ਹਾਂ ਦੀ ਜਦੋਂ ਕੋਈ ਸ਼ਲਾਘਾ ਕਰਦਾ ਹੈ ਤਾਂ ਉਹ ਘਬਰਾ ਜਾਂਦੇ ਹਨ।

ਇਹ ਵੀ ਪੜ੍ਹੋ : ਰੂਸ ਓਲੰਪਿਕ ਦੌਰਾਨ ਯੂਕ੍ਰੇਨ 'ਤੇ ਕਰ ਸਕਦੈ ਹਮਲਾ : ਬਲਿੰਕੇਨ

ਪ੍ਰੋਗਰਾਮ ਦੌਰਾਨ ਆਪਣੀ ਸ਼ਲਾਘਾ ਵਿਚ ਕਹੀ ਗਈ ਕਵਿਤਾ ਦਾ ਜ਼ਿਕਰ ਕਰਦਿਆਂ ਠਾਕਰੇ ਨੇ ਇਕ ਹਿੰਦੀ ਫਿਲਮ ਦਾ ਡਾਇਲਾਗ ‘‘ਥੱਪੜ ਸੇ ਡਰ ਨਹੀਂ ਲਗਤਾ, ਪਿਆਰ ਸੇ ਲਗਤਾ ਹੈ’’ ਬੋਲਿਆ। ਉਨ੍ਹਾਂ ਕਿਹਾ ਕਿ ਥੱਪੜ ਮਾਰਨਾ ਤੇ ਥੱਪਡ਼ ਖਾਣਾ ਸਿਆਸਤਦਾਨਾਂ ਦਾ ਜੀਵਨ ਹੈ, ਇਸ ਲਈ ਸ਼ਲਾਘਾ ਤਾਂ ਹੁੰਦੀ ਹੈ ਪਰ ਵਿਰੋਧੀ ਧਿਰ ਦੀ ਸ਼ਲਾਘਾ ਉਨ੍ਹਾਂ ਲੋਕਾਂ ਦੀ ਸ਼ਲਾਘਾ ਤੋਂ ਵੱਖਰੀ ਹੁੰਦੀ ਹੈ, ਜੋ ਮੇਰੇ ਪਰਿਵਾਰ ਦੇ ਮੈਂਬਰ ਵਾਂਗ ਹਨ। ਕੋਰੋਨਾ ਮਹਾਮਾਰੀ ਦੌਰਾਨ ਟੋਪੇ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਟੋਪੇ ਕੋਰੋਨਾ ਕੇਂਦਰ ਜਾਂਦੇ ਸਨ ਅਤੇ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਂਦੇ ਸਨ। ਵਿਰੋਧੀ ਧਿਰ ਦੋਸ਼ ਲਾ ਰਹੀ ਹੈ। ਵਿਰੋਧੀ ਧਿਰ ’ਤੇ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਉਸ ਦੇ ਪੇਟ ਵਿਚ ਦਰਦ ਹੈ ਅਤੇ ਉਹ ਬੇਚੈਨੀ ਮਹਿਸੂਸ ਕਰ ਰਹੀ ਹੈ। ਵਿਰੋਧੀ ਧਿਰ ਦਾ ਸਰਕਾਰੀ ਹਸਪਤਾਲ ਵਿਚ ਮੁਫਤ ਇਲਾਜ ਹੋਣਾ ਚਾਹੀਦਾ ਹੈ। ਵਿਰੋਧੀਆਂ ਦਾ ਇਲਾਜ ਕਰਨਾ ਸਾਡੀ ਜ਼ਿੰਮੇਵਾਰੀ ਹੈ।

ਇਹ ਵੀ ਪੜ੍ਹੋ : ਤਾਲਿਬਾਨ ਨੇ UNHCR ਦੇ ਕਈ ਅਫਗਾਨ ਕਰਮਚਾਰੀਆਂ ਤੇ 2 ਵਿਦੇਸ਼ੀ ਪੱਤਰਕਾਰਾਂ ਨੂੰ ਲਿਆ ਹਿਰਾਸਤ 'ਚ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News