ਨਵੀਂ ਦਿੱਲੀ ਰੇਲਵੇ ਅਤੇ ਮੈਟਰੋ ਸਟੇਸ਼ਨ ਨੂੰ ਜੋੜਨ ਵਾਲਾ 'ਸਕਾਈਵਾਕ' ਲੋਕਾਂ ਲਈ ਖੋਲ੍ਹਿਆ ਗਿਆ

Saturday, Mar 05, 2022 - 05:57 PM (IST)

ਨਵੀਂ ਦਿੱਲੀ (ਭਾਸ਼ਾ)- ਨਵੀਂ ਦਿੱਲੀ ਰੇਲਵੇ ਸਟੇਸ਼ਨ ਅਤੇ ਇਸ ਨਾਲ ਲੱਗਦੇ ਮੈਟਰੋ ਸਟੇਸ਼ਨ ਦਰਮਿਆਨ ਨਿਰਵਿਘਨ ਕਨੈਕਟੀਵਿਟੀ ਮੁਹੱਈਆ ਕਰਵਾਉਣ ਲਈ ਸ਼ਨੀਵਾਰ ਨੂੰ 'ਸਕਾਈਵਾਕ' ਜਨਤਾ ਲਈ ਖੋਲ੍ਹ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 242 ਮੀਟਰ ਲੰਬਾ ਇਹ 'ਸਕਾਈਵਾਕ' ਰੇਲਵੇ ਸਟੇਸ਼ਨ ਦੀ ਅਜਮੇਰੀ ਗੇਟ ਵੱਲੋਂ ਆਵਾਜਾਈ ਨੂੰ ਸੁਚਾਰੂ ਬਣਾਉਣ 'ਚ ਮਦਦ ਕਰੇਗਾ। ਇਸ 'ਚ ਆਟੋਮੈਟਿਕ ਪੌੜੀਆਂ ਲੱਗੀਆਂ ਹਨ। ਨਾਲ ਹੀ ਸੀ.ਸੀ.ਟੀ.ਵੀ. ਕੈਮਰੇ ਵੀ ਲਾਏ ਗਏ ਹਨ। 

ਦਿੱਲੀ ਮੈਟਰੋ ਰੇਲ ਨਿਗਮ (ਡੀ.ਐੱਮ.ਆਰ.ਸੀ.) ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ 'ਸਕਾਈਵਾਕ' ਦਾ ਨਿਰਮਾਣ ਡੀ.ਐੱਮ.ਆਰ.ਸੀ. ਨੇ ਉੱਤਰੀ ਰੇਲਵੇ ਨਾਲ ਮਿਲ ਕੇ ਕੀਤਾ ਹੈ ਅਤੇ ਇਹ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਅਜਮੇਰੀ ਗੇਟ ਵੱਲ ਦੇ ਹਿੱਸੇ ਨੂੰ ਕੋਲ ਦੇ ਯੈਲੋ ਲਾਈਨ ਦੇ ਮੈਟਰੋ ਸਟੇਸ਼ਨ ਅਤੇ ਏਅਰਪੋਰਟ ਐਕਸਪ੍ਰੈੱਸ ਲਾਈਨ ਨਾਲ ਜੋੜਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਅੱਜ ਯਾਨੀ ਸ਼ਨੀਵਾਰ ਸਵੇਰੇ ਯਾਤਰੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਨਵੇਂ ਬਣੇ 'ਸਕਾਈਵਾਕ' ਰੇਲਵੇ ਸਟੇਸ਼ਨ ਦੇ ਅੰਦਰ ਬਣੇ ਫੁੱਟ ਓਵਰ ਬਰਿੱਜ ਦਾ ਹੀ ਵਿਸਥਾਰ ਹੈ ਅਤੇ ਇਹ ਰੇਲਵੇ ਪਲੇਟਫਾਰਮ ਦੇ ਅਜਮੇਰੀ ਗੇਟ ਦੇ ਹਿੱਸੇ ਨੂੰ ਨਵੀਂ ਦਿੱਲੀ ਮੈਟਰੋ ਸਟੇਸ਼ਨ ਨਾਲ ਜੋੜਦਾ ਹੈ। ਇਸ ਦੇ ਨਾਲ ਹੀ ਇਹ ਭਵਭੂਤੀ ਮਾਰਗ 'ਤੇ ਬਹੁ ਪੱਧਰੀ ਪਾਰਕਿੰਗ ਨੂੰ ਵੀ ਜੋੜਦਾ ਹੈ। ਨਵੀਂ ਦਿੱਲੀ ਮੈਟਰੋ ਯੈਲੋ ਲਾਈਨ 'ਤੇ ਸਥਿਤ ਹੈ ਅਤੇ ਸਟੇਸ਼ਨ 'ਤੇ ਏਅਰਪੋਰਟ ਐਕਸਪ੍ਰੈੱਸ ਲਾਈਨ ਲਈ 'ਇੰਟਰਚੇਂਜ' ਦੀ ਸਹੂਲਤ ਹੈ।


DIsha

Content Editor

Related News