ਸੀਆ ਗੋਇਲ ਤੇ ਚੇਤਨ ਚੌਧਰੀ 16 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ

Saturday, Jul 04, 2026 - 10:53 AM (IST)

ਸੀਆ ਗੋਇਲ ਤੇ ਚੇਤਨ ਚੌਧਰੀ 16 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ

ਪੁਣੇ (ਏਜੰਸੀ)- ਪੁਣੇ ਦੀ ਇਕ ਅਦਾਲਤ ਨੇ ਰੀਅਲ ਅਸਟੇਟ ਕਾਰੋਬਾਰੀ ਕੇਤਨ ਅਗਰਵਾਲ (25) ਦੇ ਕਤਲ ਦੇ ਮਾਮਲੇ ’ਚ ਸੀਆ ਗੋਇਲ (20) ਅਤੇ ਉਸ ਦੇ ਕਥਿਤ ਪ੍ਰੇਮੀ ਚੇਤਨ ਚੌਧਰੀ (22) ਨੂੰ 16 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਗੋਇਲ ਅਤੇ ਚੌਧਰੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ 18 ਜੂਨ ਨੂੰ ਪੁਣੇ ਜ਼ਿਲੇ ’ਚ ਲੋਹਾਗੜ੍ਹ ਕਿਲ੍ਹੇ ’ਚ ਇਕ ਚੱਟਾਨ ਤੋਂ ਧੱਕਾ ਦੇ ਕੇ ਅਗਰਵਾਲ ਦਾ ਕਤਲ ਕੀਤਾ।

ਕੇਤਨ ਅਗਰਵਾਲ ਅਤੇ ਸੀਆ ਗੋਇਲ ਦਾ ਵਿਆਹ ਇਸੇ ਸਾਲ ਨਵੰਬਰ ’ਚ ਹੋਣ ਵਾਲਾ ਸੀ। ਪੁਲਸ ਹਿਰਾਸਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਨਿਆਂਇਕ ਮੈਜਿਸਟ੍ਰੇਟ ਏ. ਐੱਮ. ਵਿਭੂਤੇ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਇਸਤਗਾਸਾ ਪੱਖ ਨੇ ਪੁਲਸ ਹਿਰਾਸਤ ਨੂੰ 3 ਦਿਨ ਹੋਰ ਵਧਾਉਣ ਦੀ ਅਪੀਲ ਕੀਤੀ। ਉੱਥੇ ਹੀ, ਗੋਇਲ ਅਤੇ ਚੌਧਰੀ ਦੇ ਵਕੀਲਾਂ ਨੇ ਇਸ ਅਰਜ਼ੀ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪੁਲਸ ਨੂੰ ਮਾਮਲੇ ਦੀ ਜਾਂਚ ਲਈ ਪਹਿਲਾਂ ਹੀ ਕਾਫੀ ਸਮਾਂ ਦਿੱਤਾ ਜਾ ਚੁੱਕਾ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News