ਭਾਰਤ-ਅਮਰੀਕਾ ਦੇ ਸਬੰਧ ਕਾਫ਼ੀ ਚੰਗੇ, ਕੋਈ ਸਮੱਸਿਆ ਨਹੀਂ : ਗੋਇਲ
Wednesday, Oct 14, 2026 - 06:06 PM (IST)
ਬਿਜ਼ਨੈੱਸ ਡੈਸਕ - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਕਾਫ਼ੀ ਚੰਗੇ ਹਨ ਅਤੇ ਸਿਆਸੀ ਵਿਚਾਰਧਾਰਾ ਵਿਚ ਬਦਲਾਅ ਦੇ ਬਾਵਜੂਦ ਇਨ੍ਹਾਂ ਵਿਚ ਹੋਰ ਸੁਧਾਰ ਹੀ ਹੋਵੇਗਾ। ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਸਿਰਫ਼ ਵਪਾਰ ਤੱਕ ਸੀਮਤ ਨਹੀਂ ਹਨ, ਸਗੋਂ ਇਨ੍ਹਾਂ ਵਿਚ ਰੱਖਿਆ, ਤਕਨਾਲੋਜੀ, ਮਹੱਤਵਪੂਰਨ ਖਣਿਜਾਂ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਾਲੇ ਸੰਪਰਕ ਵਰਗੇ ਖੇਤਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : 35 ਲੱਖ ਦੀ Toyota Fortuner 'ਚੋਂ ਨਿਕਲ ਕੇ ਜਦੋਂ ਵਿਅਕਤੀ ਨੇ ਸੜਕ 'ਤੇ ਮਾਰਿਆ ਝਾੜੂ ਤਾਂ ... ਜਾਣੋ
ਉਨ੍ਹਾਂ ਇੱਥੇ ‘ਬਲੂਮਬਰਗ ਨਿਊ ਇਕਾਨਮੀ ਫੋਰਮ’ ਵਿਚ ਕਿਹਾ, ‘‘ਬੇਸ਼ੱਕ, ਸਾਡੇ ਸਬੰਧ ਪਹਿਲਾਂ ਹੀ ਕਾਫ਼ੀ ਚੰਗੇ ਹਨ। ਮੈਨੂੰ ਹੁਣ ਵੀ ਕੋਈ ਸਮੱਸਿਆ ਨਹੀਂ ਦਿਸਦੀ। ਮੇਰਾ ਮੰਨਣਾ ਹੈ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਬਹੁਤ ਮਹੱਤਵਪੂਰਨ ਹਨ ਅਤੇ ਦੁਨੀਆ ਲਈ ਇਨ੍ਹਾਂ ਦੇ ਦੂਰਗਾਮੀ ਮਾਅਨੇ ਹਨ, ਕਿਉਂਕਿ ਦੋਵੇਂ ਵੱਡੇ ਲੋਕਤੰਤਰ ਹਨ।’’ ਉਹ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਭਾਰਤ-ਅਮਰੀਕਾ ਸਬੰਧਾਂ ਵਿਚ ਸੁਧਾਰ ਹੋਵੇਗਾ। ਗੋਇਲ ਨੇ ਕਿਹਾ, ‘‘ਇਹ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਗੱਲ ਸਿਰਫ਼ ਵਪਾਰ ਦੀ ਨਹੀਂ ਹੈ।
ਇਹ ਵੀ ਪੜ੍ਹੋ : 15 ਅਕਤਬੂਰ ਤੱਕ ਪੂਰਾ ਕਰ ਲਓ EPFO ਨਾਲ ਜੁੜਿਆ ਇਹ ਕੰਮ, ਨਹੀਂ ਤਾਂ ਲੱਗ ਸਕਦੈ ਭਾਰੀ ਜੁਰਮਾਨਾ
ਬੇਸ਼ੱਕ, ਅਮਰੀਕਾ ਸਾਡਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ ਅਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਵਿਚ ਵੀ ਉਹ ਅਜਿਹਾ ਹੀ ਬਣਿਆ ਰਹੇਗਾ। ਕੁੱਲ ਮਿਲਾ ਕੇ, ਮੈਨੂੰ ਅਮਰੀਕਾ ਨਾਲ ਕਿਸੇ ਸਮਝੌਤੇ ਨੂੰ ਲੈ ਕੇ ਵੀ ਕੋਈ ਸਮੱਸਿਆ ਨਹੀਂ ਦਿਸਦੀ।’’ ਇਸ ਦੌਰਾਨ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ, ਚੀਨ ਨਾਲ ਆਪਣੇ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ ਪਰ ਇਸ ਯਾਤਰਾ ਦਾ ਅੰਤਿਮ ਪੜਾਅ ਅਜੇ ਤੈਅ ਨਹੀਂ ਹੋਇਆ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਸ਼ਾਹਰੁਖ਼ ਖਾਨ ਦੇ ਨਾਂ 'ਤੇ Dubai 'ਚ ਬਣੇਗਾ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ, ਜਾਣੋ ਕਿੰਨੀ ਹੋਵੇਗੀ ਕੀਮਤ
ਇਹ ਵੀ ਪੜ੍ਹੋ : Kamal Haasan ਨੇ ਸੈਟੇਲਾਈਟ ਇੰਟਰਨੈੱਟ ਨੀਤੀ 'ਤੇ Elon Musk ਨੂੰ ਦਿੱਤਾ ਠੋਕਵਾਂ ਜਵਾਬ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
