ਰੋਡਵੇਜ਼ ਬੱਸ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, 6 ਮਜ਼ਦੂਰਾਂ ਦੀ ਮੌਤ

02/26/2024 11:10:54 AM

ਜੌਨਪੁਰ- ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਬਾਅਦ ਹੁਣ ਜੌਨਪੁਰ 'ਚ ਟਰੈਕਟਰ ਹਾਦਸਾ ਵਾਪਰ ਗਿਆ। ਮਜ਼ਦੂਰਾਂ ਨਾਲ ਭਰੇ ਟਰੈਕਟਰ ਨੂੰ ਰੋਡਵੇਜ਼ ਬੱਸ ਨੇ ਟੱਕਰ ਮਾਰ ਦਿੱਤੀ। ਦਰਅਸਲ ਜੌਨਪੁਰ ਜ਼ਿਲੇ ਦੇ ਸਿਕਰਾਰਾ ਥਾਣਾ ਖੇਤਰ 'ਚ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਵਿਚਾਲੇ ਹੋਈ ਟੱਕਰ 'ਚ ਟਰੈਕਟਰ ਪਲਟਣ ਨਾਲ 6 ਮਜ਼ਦੂਰਾਂ ਦੀ ਦੱਬੇ ਜਾਣ ਕਾਰਨ ਮੌਤ ਹੋ ਗਈ ਅਤੇ ਦੋ ਮਜ਼ਦੂਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ।  ਬੱਸ ਸਵਾਰ ਇਕ ਮਹਿਲਾ ਵੀ ਜ਼ਖ਼ਮੀ ਹੋ ਗਈ ਹੈ। ਇਹ ਹਾਦਸਾ ਐਤਵਾਰ ਰਾਤ ਲੱਗਭਗ ਸਾਢੇ 11 ਵਜੇ ਪ੍ਰਯਾਗਰਾਜ ਵਲੋਂ ਦੇਵਰੀਆ ਜਾ ਰਹੀ ਉੱਤਰ ਪ੍ਰਦੇਸ਼ ਟਰਾਂਸਪੋਰਟ ਨਿਗਮ ਦੀ ਬੱਸ ਤੋਂ ਸਮਾਧਗੰਜ ਬਜ਼ਾਰ 'ਚ 12 ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੈਕਟਰ ਦੀ ਜ਼ਬਰਦਸਤ ਟੱਕਰ ਹੋ ਗਈ। 

ਇਹ ਵੀ ਪੜ੍ਹੋ- 'ਮਨ ਕੀ ਬਾਤ' ਪ੍ਰੋਗਰਾਮ ਨੂੰ ਲੈ ਕੇ PM ਮੋਦੀ ਨੇ ਕੀਤਾ ਵੱਡਾ ਐਲਾਨ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਟਰੈਕਟਰ 'ਤੇ ਸਵਾਰ 5 ਮਜ਼ਦੂਰਾਂ ਦੀ ਮੌਤ ਮੌਕੇ 'ਤੇ ਹੋ ਗਈ, ਜਦਕਿ ਡਰਾਈਵਰ ਸਮੇਤ 3 ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪੁਲਸ ਨੇ ਬਾਹਰ ਕੱਢ ਕੇ ਸਿਕਰਾਰ ਕਮਿਊਨਿਟੀ ਸਿਹਤ ਕੇਂਦਰ ਭੇਜਿਆ। ਹਾਲਤ ਗੰਭੀਰ ਹੋਣ 'ਤੇ ਤਿੰਨਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਲੱਗਭਗ 2 ਵਜੇ ਰਾਤ ਨੂੰ ਇਕ ਹੋਰ ਜ਼ਖ਼ਮੀ ਮਜ਼ਦੂਰ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਅੱਜ ਟਰੈਕਟਰ ਮਾਰਚ ਕੱਢਣਗੇ ਕਿਸਾਨ, ਜਾਣੋ ਕੀ ਰਹੇਗਾ ਸਮਾਂ

ਪੁਲਸ ਮੁਤਾਬਕ ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਸ ਨੇ ਟਰੈਕਟਰ ਹੇਠ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਭੇਜਿਆ। ਮ੍ਰਿਤਕ ਮਜ਼ਦੂਰਾਂ ਦੀ ਪਛਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕਿਸਾਨ ਆਗੂ ਬੋਲੇ- ਸ਼ੁਭਕਰਨ ਸਣੇ 6 ਕਿਸਾਨ ਹੋਏ ਸ਼ਹੀਦ, ਪ੍ਰਿਤਪਾਲ ਨਾਲ ਕੀਤਾ ਗਿਆ ਅੱਤਵਾਦੀਆਂ ਵਾਂਗ ਸਲੂਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News