7 ਸਾਲ ਤੋਂ ਜੰਮੂ ਕਸ਼ਮੀਰ 'ਚ ਨਹੀਂ ਹੋਈਆਂ ਚੋਣਾਂ, ਅਸੀਂ ਵੀ ਭਾਰਤ ਦਾ ਹਿੱਸਾ ਹਾਂ : ਫਾਰੂਕ ਅਬਦੁੱਲਾ

Monday, Dec 04, 2023 - 05:20 PM (IST)

7 ਸਾਲ ਤੋਂ ਜੰਮੂ ਕਸ਼ਮੀਰ 'ਚ ਨਹੀਂ ਹੋਈਆਂ ਚੋਣਾਂ, ਅਸੀਂ ਵੀ ਭਾਰਤ ਦਾ ਹਿੱਸਾ ਹਾਂ : ਫਾਰੂਕ ਅਬਦੁੱਲਾ

ਨਵੀਂ ਦਿੱਲੀ (ਏਜੰਸੀ)- ਜੰਮੂ ਕਸ਼ਮੀਰ 'ਚ ਚੋਣਾਂ ਕਿਉਂ ਨਹੀਂ ਕਰਵਾਈਆਂ ਜਾਣ 'ਤੇ ਸਵਾਲ ਚੁੱਕਦੇ ਹੋਏ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੋਕ ਵੀ ਭਾਰਤ ਦਾ ਹਿੱਸਾ ਹਨ ਅਤੇ ਉਨ੍ਹਾਂ ਨਾਲ ਨਿਆਂ ਕੀਤਾ ਜਾਣਾ ਚਾਹੀਦਾ। ਦਿੱਲੀ 'ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਫਾਰੂਕ ਅਬਦੁੱਲਾ ਨੇ ਕਿਹਾ,''ਜੰਮੂ ਕਸ਼ਮੀਰ 'ਚ ਅਜੇ ਤੱਕ ਚੋਣਾਂ ਨਹੀਂ ਹੋਈਆਂ ਹਨ। 6 ਤੋਂ 7 ਸਾਲ ਹੋ ਗਏ ਹਨ ਕੀ ਕਾਰਨ ਹੈ? ਅਸੀਂ ਵੀ ਭਾਰਤ ਦਾ ਹਿੱਸਾ ਹਾਂ, ਸਾਨੂੰ ਵੀ ਨਿਆਂ ਮਿਲਣਾ ਚਾਹੀਦਾ।'' ਫਾਰੂਕ ਅਬਦੁੱਲਾ ਨੇ ਕਿਹਾ ਕਿ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਹਾਲੀਆ ਨਤੀਜਿਆਂ ਤੋਂ ਬਾਅਦ 'ਇੰਡੀਆ' ਧਿਰ ਦੀਆਂ ਪਾਰਟੀਆਂ ਨੂੰ ਸਮਕਾਲੀ ਤਰੀਕੇ ਨਾਲ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।

ਇਹ ਵੀ ਪੜ੍ਹੋ : PM ਮੋਦੀ ਦੀ ਵਿਰੋਧੀ ਧਿਰ ਨੂੰ ਤਾਕੀਦ, ਲੋਕਤੰਤਰ ਦੇ ਮੰਦਰ 'ਚ ਨਾ ਕੱਢਿਓ ਚੋਣ ਹਾਰ ਦਾ ਗੁੱਸਾ

ਫਾਰੂਕ ਨੇ ਕਿਹਾ,''ਹਾਰ ਅਤੇ ਜਿੱਤ ਹੁੰਦੀ ਰਹਿੰਦੀ ਹੈ। ਸਾਨੂੰ ਜਿੱਤ ਅਤੇ ਹਾਰ ਤੋਂ ਸਿੱਖਣਾ ਚਾਹੀਦਾ। ਇਸ ਹਾਰ ਨਾਲ 'ਇੰਡੀਆ' ਗਠਜੋੜ 'ਤੇ ਕੋਈ ਫ਼ਰਕ ਨਹੀਂ ਪਵੇਗਾ। ਸਾਨੂੰ ਹੋਰ ਮਿਹਨਤ ਕਰਨੀ ਹੋਵੇਗੀ। ਸਾਨੂੰ ਸਮਕਾਲੀ ਤਰੀਕੇ ਨਾਲ ਕੰਮ ਕਰਨਾ ਹੋਵੇਗਾ। ਅਸੀਂ ਅਜੇ ਲੰਮਾ ਰਸਤਾ ਤੈਅ ਕਰਨਾ ਹੈ।'' ਇਸ ਤੋਂ ਪਹਿਲਾਂ ਅੱਜ ਫਾਰੂਕ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 


author

DIsha

Content Editor

Related News