ਆਂਧਰਾ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਤਾਲਾਬ 'ਚ ਡੁੱਬਣ ਨਾਲ 6 ਲੋਕਾਂ ਦੀ ਮੌਤ

Monday, Feb 27, 2023 - 12:11 PM (IST)

ਆਂਧਰਾ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਤਾਲਾਬ 'ਚ ਡੁੱਬਣ ਨਾਲ 6 ਲੋਕਾਂ ਦੀ ਮੌਤ

ਵਿਜੇਵਾੜਾ (ਭਾਸ਼ਾ)- ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਟੇਡੇਰੂ ਪਿੰਡ 'ਚ ਸੋਮਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇਕ ਤਾਲਾਬ 'ਚ 6 ਲੋਕ ਡੁੱਬ ਗਏ। ਪੁਲਸ ਨੇ ਦੱਸਿਆ  ਕਿ 1- ਲੋਕਾਂ ਦਾ ਇਕ ਸਮੂਹ ਐਤਵਾਰ ਨੂੰ ਕਿਸ਼ਤੀ ਲੈ ਕੇ ਤਾਲਾਬ 'ਚ ਗਿਆ ਸੀ। ਇਨ੍ਹਾਂ 'ਚੋਂ 4 ਤਾਲਾਬ 'ਚੋਂ ਸੁਰੱਖਿਅਤ ਬਾਹਰ ਨਿਕਲ ਆਏ। ਉਨ੍ਹਾਂ ਦੱਸਿਆ ਕਿ ਸਾਰੇ ਲੋਕ ਤੈਰਨਾ ਜਾਣਦੇ ਸਨ ਪਰ ਤਾਲਾਬ 'ਚ ਦਲਦਲ ਹੋਣ ਕਾਰਨ 6 ਲੋਕ ਉੱਥੇ ਫਸ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। 

ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ 'ਚ ਅੱਲੀ ਸ਼੍ਰੀਨਾਥ (18), ਪ੍ਰਸ਼ਾਂਤ (28), ਰਘੁ (24), ਬਾਲਾਜੀ (18), ਕਲਿਆਣ (25) ਅਤੇ ਸੁਰੇਂਦਰ (18) ਵਜੋਂ ਹੋਈ ਹੈ। ਨੇਲੋਰ ਦੇ ਪੁਲਸ ਸੁਪਰਡੈਂਟ ਸੀ. ਵਿਜੇ ਰਾਵ ਨੇ ਐਤਵਾਰ ਸ਼ਾਮ ਹੋਏ ਹਾਦਸੇ ਬਾਰੇ ਦੱਸਿਆ,''ਮੱਛੀਆਂ ਨੂੰ ਖਾਣਾ ਖੁਆਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਕਿਸ਼ਤੀ ਨਾਲ ਤਾਲਾਬ 'ਚ ਗਏ 10 ਲੋਕਾਂ 'ਚੋਂ ਸਿਰਫ਼ 4 ਹੀ ਬਾਹਰ ਨਿਕਲਣ 'ਚ ਕਾਮਯਾਬ ਰਹੇ।'' ਪੁਲਸ ਨੇ ਦੱਸਿਆ ਕਿ ਇਹ ਲੋਕ ਤਾਲਾਬ ਦੀ ਦੇਖਰੇਖ ਕਰਨ ਵਾਲੇ ਕਰਮੀ ਨੂੰ ਬਿਨਾਂ ਦੱਸੇ ਕਿਸ਼ਤੀ ਲੈ ਗਏ ਸਨ।


author

DIsha

Content Editor

Related News