ਤੇਜ਼ ਰਫ਼ਤਾਰ ਕਾਰ ਨੇ ਸ਼ਰਧਾਲੂਆਂ ਨੂੰ ਮਾਰੀ ਟੱਕਰ, 6 ਦੀ ਮੌਤ

Monday, Aug 12, 2024 - 02:23 PM (IST)

ਸਿਲੀਗੁੜੀ (ਭਾਸ਼ਾ)- ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੇ ਬਾਗਡੋਗਰਾ 'ਚ ਸੋਮਵਾਰ ਨੂੰ ਏਸ਼ੀਆਈ ਹਾਈਵੇਅ-2 'ਤੇ ਤੇਜ਼ ਗਤੀ ਨਾਲ ਜਾ ਰਹੀ ਇਕ ਕਾਰ ਦੀ ਟੱਕਰ ਨਾਲ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਜ਼ਖ਼ਮੀ ਹੋਏ 2 ਲੋਕਾਂ 'ਚੋਂ ਇਕ ਦੀ ਹਾਲਤ ਗੰਭੀਰ ਹੈ। 

ਉਨ੍ਹਾਂ ਦੱਸਿਆ ਕਿ ਘਟਨਾ ਉਸ ਸਮੇਂ ਵਾਪਰੀ ਜਦੋਂ ਘੋਸ਼ਪੁਕੁਰ ਤੋਂ ਸਿੱਕਮ ਜਾ ਰਹੀ ਕਾਰ ਨੇ ਸੜਕ ਦੇ ਡਿਵਾਈਡਰ ਨੂੰ ਤੋੜਦੇ ਹੋਏ ਇਨ੍ਹਾਂ ਲੋਕਾਂ ਨੂੰ ਟੱਕਰ ਮਾਰ ਦਿੱਤੀ। ਅਧਿਕਾਰੀ ਨੇ ਦੱਸਿਆ,''ਇਹ ਸਾਰੇ ਲੋਕ ਤੀਰਥ ਯਾਤਰੀ ਸਨ, ਜੋ ਪੂਜਾ ਲਈ ਜੰਗਲੀ ਬਾਬਾ ਮੰਦਰ (ਸ਼ਿਵ ਮੰਦਰ) ਜਾ ਰਹੇ ਸਨ।'' ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਹਿਲਾਦ ਰਾਏ, ਗੋਵਿੰਦ ਸਿੰਘ (22), ਅਮਲੇਸ਼ ਚੌਧਰੀ (20), ਕਨਕ ਬਰਮਨ (22), ਪ੍ਰਣਵ ਰਾਏ (28) ਅਤੇ ਪਦਕਾਂਤ ਰਾਏ ਵਜੋਂ ਹਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ 'ਚ 2 ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News