ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ

Friday, Apr 16, 2021 - 11:02 AM (IST)

ਬੇਟੀ ਨਾਲ ਜਬਰ-ਜ਼ਨਾਹ ਦੀ ਖਬਰ ਸੁਣ ਕੇ ਬੌਖਲਾਇਆ ਪਿਓ, ਵਿਛਾ ਦਿੱਤੀਆਂ 6 ਲਾਸ਼ਾਂ

ਵਿਸ਼ਾਖਾਪਟਨਮ– ਬੇਟੀ ਨਾਲ ਹੋਏ ਜਬਰ-ਜ਼ਨਾਹ ਦੀ ਖਬਰ ਸੁਣ ਕੇ ਇਕ ਪਿਤਾ ’ਤੇ ਅਜਿਹਾ ਪਾਗਲਪਣ ਸਵਾਰ ਹੋਇਆ ਕਿ ਉਸ ਨੇ ਦੋਸ਼ੀ ਦੇ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ। ਇਸ ਪਰਿਵਾਰ ਦੇ ਇਕ ਮੈਂਬਰ ਨੇ ਕਾਤਿਲ ਦੀ ਬੇਟੀ ਨਾਲ ਜਬਰ-ਜ਼ਨਾਹ ਕੀਤਾ ਸੀ। ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਖੁਦ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਮੌਕੇ ’ਤੇ ਪੁੱਜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਜ਼ਿਲੇ ਦੇ ਇਕ ਪਿੰਡ ਦੀ ਹੈ ਜਿਥੇ ਵੀਰਵਾਰ ਨੂੰ ਹੋਈ ਇਸ ਘਟਨਾ ਨੂੰ ਸੁਣ ਕੇ ਸਨਸਨੀ ਫੈਲ ਗਈ ਹੈ।

ਇਹ ਵੀ ਪੜ੍ਹੋ– ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਨੂੰ ਲੱਗਾ ‘ਕੋਰੋਨਾ ਦਾ ਗ੍ਰਹਿਣ’, 92 ਯਾਤਰੀ ਨਿਕਲੇ ਪਾਜ਼ੇਟਿਵ

PunjabKesari

ਜਾਣਕਾਰੀ ਮੁਤਾਬਕ ਇਕ ਪਿਤਾ ਆਪਣੀ ਬੇਟੀ ਨਾਲ ਹੋਏ ਜਬਰ-ਜ਼ਨਾਹ ਦਾ ਬਦਲਾ ਲੈਂਦੇ ਹੋਏ ਹਤਿਆਰਾ ਬਣ ਗਿਆ। ਵਿਸ਼ਾਖਾਪਟਨਮ ਜ਼ਿਲੇ ਦੇ ਜੱਟਾਦਾ ਪਿੰਡ ਵਿਚ ਹੋਈ ਇਸ ਘਟਨਾ ਨੂੰ ਸੁਣ ਕੇ ਪੁਲਸ ਵੀ ਹੈਰਾਨੀ ਵਿਚ ਹੈ। ਕਿਹਾ ਜਾ ਰਿਹਾ ਹੈ ਕਿ ਪਰਿਵਾਰ ਦੇ 6 ਲੋਕਾਂ ਦੀ ਹੱਤਿਆ ਤਾਂ ਪਿਤਾ ਨੇ ਕਰ ਦਿੱਤੀ ਹੈ ਪਰ ਜਬਰ-ਜ਼ਨਾਹੀ ਅਜੇ ਵੀ ਫਰਾਰ ਹੈ। ਇਸ ਖੌਫਨਾਕ ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਮੌਕੇ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।

ਇਹ ਵੀ ਪੜ੍ਹੋ– 25 ਅਪ੍ਰੈਲ ਨੂੰ ਹੋਣਗੀਆਂ DSGMC ਦੀਆਂ ਚੋਣਾਂ, 7 ਪਾਰਟੀਆਂ ਮੈਦਾਨ 'ਚ, ਜਾਣੋ ਕਮੇਟੀ ਬਾਰੇ ਮੁੱਖ ਗੱਲਾਂ

PunjabKesari

ਇਹ ਵੀ ਪੜ੍ਹੋ– ਬਜਾਜ ਨੇ ਲਾਂਚ ਕੀਤਾ CT 110 X, ਦੇਵੇਗਾ 90 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ!

ਉਥੇ ਹੀ ਪੁਲਸ ਦਾ ਕਹਿਣਾ ਹੈ ਕਿ ਸ਼ਖ਼ਸ ਨੇ ਬਦਲਾ ਲੈਣ ਲਈ ਇਕ ਪਰਿਵਾਰ ਦੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਵਿਚ ਦੋ ਔਰਤਾਂ, ਦੋ ਬੱਚੇ ਅਤੇ ਇਕ ਪੁਰਸ਼ ਸ਼ਾਮਲ ਹੈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਨੇ ਕਤਲ ’ਚ ਇਸਤੇਮਾਲ ਕੀਤਾ ਤੇਜ਼ਧਾਰ ਹਥਿਆਰ ਵੀ ਬਰਾਮ ਕਰ ਲਿਆ ਹੈ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੋਲ ਬਣਿਆ ਹੋਇਆ ਹੈ। 

 

ਨੋਟ: ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Rakesh

Content Editor

Related News