ਟਰੱਕ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਮੌਤ

Thursday, Feb 23, 2023 - 10:17 AM (IST)

ਟਰੱਕ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ, 6 ਲੋਕਾਂ ਦੀ ਮੌਤ

ਭੁਵਨੇਸ਼ਵਰ (ਵਾਰਤਾ)- ਓਡੀਸ਼ਾ ਦੇ ਭੁਵਨੇਸ਼ਵਰ 'ਚ ਵੀਰਵਾਰ ਸਵੇਰੇ ਭਿਆਨਕ ਹਾਦਸਾ ਵਾਪਰ ਗਿਆ। ਟਰੱਕ ਅਤੇ ਇਕ ਆਟੋ ਰਿਕਸ਼ਾ ਵਿਚਾਲੇ ਟੱਕਰ ਹੋਣ ਤੋਂ ਬਾਅਦ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਕਿਹਾ ਕਿ ਇਹ ਹਾਦਸਾ ਆਂਧਰਾ-ਓਡੀਸ਼ਾ ਸਰਹੱਦ ਕੋਲ ਕੇਰੇਡਾ ਨੇੜੇ ਵਾਪਰਿਆ।

ਇਹ ਵੀ ਪੜ੍ਹੋ : 5 ਧੀਆਂ ਨੇ ਨਿਭਾਇਆ ਪੁੱਤ ਦਾ ਫਰਜ਼; ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ, ਦਿੱਤੀ ਅਗਨੀ

ਸੂਤਰਾਂ ਨੇ ਦੱਸਿਆ ਕਿ ਇਹ ਲੋਕ ਆਂਧਰਾ ਪ੍ਰਦੇਸ਼ 'ਚ ਆਪਣੇ ਪਿੰਡ ਬਾਂਗਰ ਮਾਮਾ ਪਰਤ ਰਹੇ ਸਨ। ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਨੇ ਬਾਅਦ 'ਚ ਹਸਪਤਾਲ 'ਚ ਦਮ ਤੋੜ ਦਿੱਤਾ। ਗੰਭੀਰ ਰੂਪ ਨਾਲ ਜ਼ਖ਼ਮੀ ਲੋਕਾਂ ਨੂੰ ਵਿਸ਼ਾਖਾਪਟਨਮ ਰੈਫਰ ਕਰ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News