ਸੜਕ ਹਾਦਸੇ 'ਚ ਕਾਰ ਸਵਾਰ 6 ਦੋਸਤਾਂ ਦੀ ਮੌਤ, ਜਨਮ ਦਿਨ ਮਨ੍ਹਾ ਕੇ ਪਰਤ ਰਹੇ ਸਨ ਵਾਪਸ
Friday, Mar 03, 2023 - 10:17 AM (IST)
ਫਰੀਦਾਬਾਦ (ਭਾਸ਼ਾ)- ਗੁਰੂਗ੍ਰਾਮ-ਫਰੀਦਾਬਾਦ ਰੋਡ 'ਤੇ ਬੀਤੀ ਰਾਤ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ 'ਚ ਗੁਰੂਗ੍ਰਾਮ ਤੋਂ ਜਨਮ ਦਿਨ ਮਨ੍ਹਾ ਕੇ ਪਰਤ ਰਹੇ 6 ਦੋਸਤਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਦੂਜੇ ਪਾਸੇ ਜਾ ਰਹੇ ਟਰਾਲੇ ਨਾਲ ਟਕਰਾ ਗਈ। ਟੱਕਰ ਲੱਗਣ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ : ਹਿਸਾਰ ’ਚ ਪੀ. ਜੀ. ਮਾਲਕ ਨੇ ਦਿੱਲੀ ਦੀ ਵਿਦਿਆਰਥਣ ਨਾਲ ਕੀਤਾ ਜਬਰ-ਜ਼ਨਾਹ
ਕਾਰ ਸਵਾਰ ਸਾਰੇ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਦੋਸਤ ਪਲਵਲ ਦੇ ਰਹਿਣ ਵਾਲੇ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ 18-25 ਸਾਲ ਦੀ ਉਮਰ ਦੇ ਸਨ। ਮ੍ਰਿਤਕਾਂ ਦੀ ਪਛਾਣ ਪੁਤਿਨ, ਜਤਿਨ, ਆਕਾਸ਼, ਸੰਦੀਪ, ਬਲਜੀਤ ਅਤੇ ਵਿਸ਼ਾਲ ਵਜੋਂ ਹੋਈ ਹੈ। ਪੁਲਸ ਨੇ ਟਰਾਲਾ ਜ਼ਬਤ ਕਰ ਲਿਆ ਹੈ ਪਰ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ