ਟਿਕਟ ਦੀ ਖ਼ਾਤਿਰ ਸਪਾ ਨੇਤਾ ਦੇ ਕਤਲ ਦੇ ਦੋਸ਼ ’ਚ ਸਾਬਕਾ ਸੰਸਦ ਮੈਂਬਰ ਸਮੇਤ 6 ਗ੍ਰਿਫ਼ਤਾਰ

Monday, Jan 10, 2022 - 02:48 PM (IST)

ਟਿਕਟ ਦੀ ਖ਼ਾਤਿਰ ਸਪਾ ਨੇਤਾ ਦੇ ਕਤਲ ਦੇ ਦੋਸ਼ ’ਚ ਸਾਬਕਾ ਸੰਸਦ ਮੈਂਬਰ ਸਮੇਤ 6 ਗ੍ਰਿਫ਼ਤਾਰ

ਬਲਰਾਮਪੁਰ (ਵਾਰਤਾ)- ਉੱਤਰ ਪ੍ਰਦੇਸ਼ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਲਰਾਮਪੁਰ ਜ਼ਿਲ੍ਹੇ ’ਚ ਪੁਲਸ ਨੇ ਸਮਾਜਵਾਦੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਿਜਵਾਨ ਜਹੀਰ ਉਨ੍ਹਾਂ ਦੀ ਧੀ ਜੇਬਾ ਰਿਜਵਾਨ ਅਤੇ ਜੁਆਈ ਸਮੇਤ 6 ਲੋਕਾਂ ਨੂੰ ਸਪਾ ਦੇ ਹੀ ਨੇਤਾ ਫਿਰੋਜ਼ ਦੇ ਕਤਲ ਦੇ ਦੋਸ਼ ’ਚ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਬਲਰਾਮਪੁਰ ਦੇ ਪੁਲਸ ਸੁਪਰਡੈਂਟ ਹੇਮੰਤ ਕੁਟਿਆਲ ਨੇ ਇਸ ਮਾਮਲੇ ਦੀ ਜਾਂਚ ’ਚ ਮਿਲੇ ਤੱਥਾਂ ਦੇ ਆਧਾਰ ’ਤੇ ਦੱਸਿਆ ਕਿ ਫਿਰੋਜ਼ ਕਤਲਕਾਂਡ ’ਚ ਸਾਬਕਾ ਸੰਸਦ ਮੈਂਬਰ ਦੀ ਭੂਮਿਕਾ ਸਾਹਮਣੇ ਆਉਣ ’ਤੇ ਸਾਰੇ ਸ਼ੱਕੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਲਰਾਮਪੁਰ ਸਥਿਤ ਤੁਲਸੀਪੁਰ ਨਗਰ ਪੰਚਾਇਤ ਪ੍ਰਧਾਨ ਕਹਿਕਸ਼ਾ ਦੇ ਪਤੀ ਅਤੇ ਉਨ੍ਹਾਂ ਦੇ ਪ੍ਰਤੀਨਿਧੀ ਸਪਾ ਨੇਤਾ ਫਿਰੋਜ਼ ਦੇ ਪਿਛਲੇ ਸਾਲ 26 ਦਸੰਬਰ ਨੂੰ ਰਾਤ ਲਗਭਗ 11 ਵਜੇ ਜਰਵਾ ਚੌਰਾਹ ਕੋਲ ਬਦਮਾਸ਼ਾਂ ਨੇ ਗਲ਼ਾ ਵੱਢ ਕੇ ਹੱਤਿਆ ਕਰ ਦਿੱਤੀ ਸੀ।

 

ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ

ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਦੇ ਭਰਾ ਅਫਰੋਜ਼ ਅਹਿਮਦ ਦੀ ਸ਼ਿਕਾਇਤ ’ਤੇ ਪੁਲਸ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਸ਼ੁਰੂਾਤੀ ਜਾਂਚ ਤੋਂ ਬਾਅਦ ਪੁਲਸ ਨੇ ਸਾਬਕਾ ਸੰਸਦ ਮੈਂਬਰ ਰਿਜਵਾਨ ਜਹੀਰ, ਉਨ੍ਹਾਂ ਦੀ ਧੀ, ਜੁਆਈ ਰਮੀਜ, ਮੇਰਾਜੁਲ, ਮਹਿਫੂਜ ਅਤੇ ਸ਼ਕੀਲ ਸਮੇਤ ਕੁੱਲ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਪ੍ਰਧਾਨ ਕਹਕਸ਼ਾ ਦੇ ਪਤੀ ਫਿਰੋਜ਼ ਅਤੇ ਰਿਜਵਾਨ ਦਰਮਿਆਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਪਾ ਤੋਂ ਟਿਕਟ ਪਾਉਣ ਨੂੰ ਲੈ ਕੇ ਤਨਾਤਨੀ ਚੱਲ ਰਹੀ ਹੈ।

ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ’ਤੇ PM ਮੋਦੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News