ਕਸ਼ਮੀਰ ’ਚ ਸਥਿਤੀ ਪੁਰਅਮਨ ਪਰ ਆਮ ਜੀਵਨ ਅਜੇ ਵੀ ਪ੍ਰਭਾਵਿਤ
Tuesday, Aug 27, 2019 - 09:31 PM (IST)

ਸ਼੍ਰੀਨਗਰ— ਕਸ਼ਮੀਰ ’ਚ ਉਂਝ ਤਾਂ ਸਥਿਤੀ ਪੁਰਅਮਨ ਬਣੀ ਹੋਈ ਹੈ ਪਰ ਬਾਜ਼ਾਰਾਂ ਤੇ ਸਕੂਲਾਂ ਦੇ ਬੰਦ ਹੋਣ ਅਤੇ ਜਨਤਕ ਗੱਡੀਆਂ ਦੇ ਸੜਕਾਂ ’ਤੇ ਨਾ ਚੱਲਣ ਕਾਰਨ ਲਗਾਤਾਰ 23ਵੇਂ ਦਿਨ ਵੀ ਆਮ ਜੀਵਨ ਪ੍ਰਭਾਵਿਤ ਰਿਹਾ। ਅਧਿਕਾਰੀਆਂ ਅਨੁਸਾਰ ਸੋਮਵਾਰ ਨੂੰ ਸਥਿਤੀ ਪੁਰਅਮਨ ਰਹੀ ਤੇ ਘਾਟੀ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਦੀ ਕੋਈ ਵੀ ਖਬਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਘਾਟੀ ਵਿਚ ਜ਼ਿਆਦਾਤਰ ਪਾਬੰਦੀਆਂ ਚੁੱਕ ਲਈਆਂ ਗਈਆਂ ਹਨ ਪਰ ਅਮਨ ਕਾਨੂੰਨ ਕਾਇਮ ਰੱਖਣ ਲਈ ਸੁਰੱਖਿਆ ਮੁਲਾਜ਼ਮ ਉਥੇ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਸੰਚਾਰ ਸੇਵਾਵਾਂ ਵਿਚ ਇਕ ਹੱਦ ਤਕ ਛੋਟ ਦਿੱਤੀ ਗਈ ਹੈ। ਹਾਲਤ ਬਿਹਤਰ ਹੋਣ ਤੋਂ ਬਾਅਦ ਜ਼ਿਆਦਾਤਰ ਥਾਵਾਂ ’ਤੇ ਲੈਂਡਲਾਈਨ ਟੈਲੀਫੋਨ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਲਾਲ ਚੌਕ ਤੇ ਪ੍ਰੈੱਸ ਐਨਕਲੇਵ ਵਿਚ ਸੇਵਾਵਾਂ ਅਜੇ ਵੀ ਮੁਅੱਤਲ ਹਨ। ਬੀ. ਐੱਸ. ਐੱਨ. ਐੱਲ. ਅਤੇ ਹੋਰ ਗੈਰ-ਸਰਕਾਰੀ ਇੰਟਰਨੈੱਟ ਸੇਵਾਵਾਂ ਸਣੇ ਮੋਬਾਇਲ ਟੈਲੀਫੋਨ ਸੇਵਾਵਾਂ ਅਜੇ ਵੀ ਮੁਅੱਤਲ ਹਨ।