ਛੁੱਟੀ ਵਾਲੇ ਦਿਨ ਵੀ ਨਿਗਮ ਦੇ ਗੱਲੇ ’ਚ ਆਇਆ 43 ਲੱਖ ਰੁਪਏ ਟੈਕਸ

Monday, Mar 31, 2025 - 10:36 AM (IST)

ਛੁੱਟੀ ਵਾਲੇ ਦਿਨ ਵੀ ਨਿਗਮ ਦੇ ਗੱਲੇ ’ਚ ਆਇਆ 43 ਲੱਖ ਰੁਪਏ ਟੈਕਸ

ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਾਪਰਟੀ ਟੈਕਸ ਵਿਭਾਗ ਵੱਲੋਂ ਟੈਕਸ ਜਮ੍ਹਾ ਕਰਵਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਐਤਵਾਰ ਛੁੱਟੀ ਵਾਲੇ ਦਿਨ 43 ਲੱਖ ਰੁਪਏ ਦਾ ਟੈਕਸ ਇਕੱਠਾ ਹੋਇਆ ਹੈ।

ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਨਿਗਮ ਦੇ ਸਹਾਇਕ ਕਮਿਸ਼ਨਰ ਦਲਜੀਤ ਸਿੰਘ ਅਜਨਾਲਾ ਨੇ ਦੱਸਿਆ ਕਿ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਦੇ ਸਾਰੇ ਅਧਿਕਾਰੀ ਟੈਕਸ ਇਕੱਠਾ ਕਰਨ ’ਚ ਰੁੱਝੇ ਰਹੇ ਅਤੇ ਟੈਕਸ ਇਕੱਠਾ ਕਰਨ ਲਈ ਸੀ. ਐੱਫ. ਸੀ. ਸੈਂਟਰ ਵੀ ਖੁੱਲ੍ਹੇ ਰਹੇ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ 2024-25 ’ਚ ਨਗਰ ਨਿਗਮ ਨੇ ਹੁਣ ਤੱਕ 39.66 ਕਰੋੜ ਰੁਪਏ ਦਾ ਟੈਕਸ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ 31 ਮਾਰਚ ਤੋਂ ਬਾਅਦ ਟੈਕਸ ਜਮ੍ਹਾ ਕਰਨ ਵਾਲਿਆਂ ਤੋਂ 20 ਫੀਸਦੀ ਜੁਰਮਾਨਾ ਅਤੇ 18 ਫੀਸਦੀ ਸਾਲਾਨਾ ਵਿਆਜ ਵਸੂਲਿਆ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News