ਆਸਾਮ ਦੀ ਸਥਿਤੀ 'ਚ ਸੁਧਾਰ, ਕਰਫਿਊ 'ਚ ਦਿੱਤੀ ਗਈ ਢਿੱਲ
Sunday, Dec 15, 2019 - 09:23 AM (IST)

ਗੁਹਾਟੀ—ਆਸਾਮ 'ਚ ਨਾਗਰਿਕਤਾ ਸੋਧ ਕਾਨੂੰਨ (ਕੈਬ) ਦਾ ਵਿਰੋਧ ਪ੍ਰਦਰਸ਼ਨ ਹੁਣ ਘੱਟਣ ਲੱਗਾ ਅਤੇ ਸਥਿਤੀ 'ਚ ਵੀ ਕੁਝ ਸੁਧਾਰ ਹੋ ਰਿਹਾ ਹੈ। ਸਥਿਤੀ ਨੂੰ ਕੰਟਰੋਲ 'ਚ ਦੇਖਦੇ ਹੋਏ ਅੱਜ ਭਾਵ ਐਤਵਾਰ ਨੂੰ ਡਿਬਰੂਗੜ੍ਹ ਸ਼ਹਿਰ 'ਚ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ 'ਚ ਢਿੱਲ ਦਿੱਤੀ ਗਈ ਹੈ ਜਦਕਿ ਗੁਹਾਟੀ 'ਚ ਅੱਜ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਢਿੱਲ ਦਿੱਤੀ ਗਈ ਹੈ।
ਦੱਸਣਯੋਗ ਹੈ ਕਿ ਸੂਬੇ 'ਚ ਸੋਮਵਾਰ ਤੱਕ ਇੰਟਰਨੈੱਟ ਸੇਵਾਵਾਂ 'ਤੇ ਰੋਕ ਜਾਰੀ ਰਹੇਗੀ। ਆਲ ਆਸਾਮ ਸਟੂਡੈਂਟਸ ਯੂਨੀਅਨ (ਆਸੂ) ਨੇ ਸ਼ਨੀਵਾਰ ਨੂੰ ਆਪਣਾ ਪ੍ਰਦਰਸ਼ਨ ਰੋਕ ਲਿਆ ਹੈ। ਆਸਾਮ ਦੇ ਡਿਬਰੂਗੜ੍ਹ ਅਤੇ ਤਿਨਸੁਕੀਆ ਸਮੇਤ ਮੁੱਖ ਸ਼ਹਿਰਾਂ 'ਚ ਜਿੱਥੇ ਪ੍ਰਦਰਸ਼ਨ ਨੇ ਹਿੰਸਕ ਰੂਪ ਲਿਆ ਸੀ, ਉੱਥੇ ਹੁਣ ਮਾਹੌਲ ਸ਼ਾਤ ਹੈ।
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਬਿੱਲ ਖਿਲਾਫ ਦੇਸ਼ ਦੇ ਕੁਝ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਪੂਰਬ-ਉਤਰ ਭਾਰਤ ਦੇ ਵਿਸ਼ੇਸ ਤੌਰ 'ਤੇ ਆਸਾਮ ਅਤੇ ਤ੍ਰਿਪੁਰਾ 'ਚ ਹਿੰਸਕ ਵਿਰੋਧ ਪ੍ਰਦਰਸ਼ਨ ਹੋਇਆ। ਗੁਹਾਟੀ 'ਚ ਅਨਿਸ਼ਚਿਤ ਸਮੇਂ ਤੱਕ ਕਰਫਿਊ ਲਗਾਇਆ ਗਿਆ ਹੈ ਅਤੇ ਮੋਬਾਇਲ-ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ।