ਵਿੱਤ ਮੰਤਰੀ ਦਾ ਕਾਂਗਰਸ ''ਤੇ ਤਿੱਖਾ ਹਮਲਾ, ਕਿਹਾ- ਪਰਿਵਾਰਵਾਦ ਨੇ ਦੇਸ਼ ਨੂੰ ਤਬਾਹ ਕਰ ਦਿੱਤਾ

Friday, Feb 09, 2024 - 05:59 PM (IST)

ਵਿੱਤ ਮੰਤਰੀ ਦਾ ਕਾਂਗਰਸ ''ਤੇ ਤਿੱਖਾ ਹਮਲਾ, ਕਿਹਾ- ਪਰਿਵਾਰਵਾਦ ਨੇ ਦੇਸ਼ ਨੂੰ ਤਬਾਹ ਕਰ ਦਿੱਤਾ

ਨਵੀਂ ਦਿੱਲੀ (ਭਾਸ਼ਾ)- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਾਂਗਰਸ 'ਤੇ ਵਰ੍ਹਦਿਆਂ ਕਿਹਾ ਕਿ ਜੇਕਰ ਸੱਚਮੁੱਚ ਗੰਭੀਰਤਾ, ਪਾਰਦਰਸ਼ਤਾ ਅਤੇ ਰਾਸ਼ਟਰ ਨੂੰ ਪਹਿਲਾਂ ਰੱਖ ਕੇ ਕੰਮ ਕੀਤਾ ਜਾਵੇ ਤਾਂ ਨਤੀਜਾ ਸਕਾਰਾਤਮਕ ਹੁੰਦਾ ਹੈ। ਉਥੇ ਜੇਕਰ ਦੇਸ਼ ਨੂੰ ਪਹਿਲਾਂ ਨਾ ਰੱਖ ਕੇ 'ਪਹਿਲਾਂ ਪਰਿਵਾਰ' ਨੂੰ ਸਾਹਮਣੇ ਰੱਖਿਆ ਜਾਵੇ ਤਾਂ ਗੰਭੀਰ ਸੰਕਟ ਦੀ ਸਥਿਤੀ ਪੈਦਾ ਹੁੰਦੀ ਹੈ। ਵਿੱਤ ਮੰਤਰੀ ਨੇ ਭਾਰਤੀ ਅਰਥਵਿਵਸਥਾ 'ਤੇ ਦੇਸ਼ ਦੇ ਨਾਗਰਿਕਾਂ ਨੂੰ ਇਸ ਦੇ ਪ੍ਰਭਾਵ 'ਤੇ ਵ੍ਹਾਈਟ ਪੇਪਰ ਨੂੰ ਲੋਕਸਭਾ 'ਚ ਚਰਚਾ ਲਈ ਪੇਸ਼ ਕਰਦੇ ਹੋਏ ਇਹ ਗੱਲਾਂ ਕਹੀਆਂ।

ਸੰਸਦ 'ਚ ਐਕਟ-342 ਤਹਿਤ ਇਸ ਮੁੱਦੇ 'ਤੇ ਚਰਚਾ ਸ਼ੁਰੂ ਹੋਈ। ਆਰ.ਐੱਸ.ਪੀ. ਕੇ. ਐੱਨ. ਕੇ. ਪ੍ਰੇਮਚੰਦਰਨ ਅਤੇ ਤ੍ਰਿਣਮੂਲ ਕਾਂਗਰਸ ਦੇ ਸੌਗਾਤ ਰਾਏ ਨੇ ਵ੍ਹਾਈਟ ਪੇਪਰ ਦੇ ਵਿਰੋਧ 'ਚ ਮਤਾ ਪੇਸ਼ ਕੀਤਾ, ਜਿਸ 'ਚ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਦੇ 10 ਸਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਰਾਸ਼ਟਰ ਜਨਤੰਤਰਿਕ ਗੱਠਜੋੜ (ਰਾਜਗ) ਸਰਕਾਰ ਦੇ 10 ਸਾਲ ਦੀ ਅਰਥਵਿਵਸਥਾ ਦੀ ਤੁਲਨਾ ਕੀਤੀ ਗਈ ਹੈ। ਸੀਤਾਰਮਨ ਨੇ ਕਿਹਾ ਕਿ ਦੁਨੀਆ ਦੀਆਂ ਪੰਜ ਸਭ ਤੋਂ ਕਮਜ਼ੋਰ ਅਰਥਵਿਵਸਥਾਵਾਂ 'ਚੋਂ ਭਾਰਤ ਦੇ ਪੰਜ ਚੋਟੀ ਦੀਆਂ ਅਰਥਵਿਵਸਥਾਵਾਂ 'ਚ ਪਹੁੰਚਣ ਅਤੇ ਤਿੰਨ ਚੋਟੀ ਦੀਆਂ ਅਰਥਵਿਵਸਥਾਵਾਂ ਵਿਚ ਸ਼ਾਮਲ ਹੋਣ ਦੇ ਕਰੀਬ ਪਹੁੰਚਣ ਦੇ ਤੱਥਾਂ ਨੂੰ ਇਸ ਵ੍ਹਾਈਟ ਪੇਪਰ ਵਿਚ ਪੂਰੀ ਜ਼ਿੰਮੇਦਾਰੀ ਅਤੇ ਗੰਭੀਰਤਾ ਨਾਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੇਪਰ 'ਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨੇ ਦੂਰਦ੍ਰਿਸ਼ਟੀ ਨਾਲ ਦੇਸ਼ ਨੂੰ ਸਨਮਾਨ ਦਿਵਾਉਣ ਲਈ ਪਿਛਲੇ 10 ਸਾਲ 'ਚ ਕਿਸ ਤਰ੍ਹਾਂ ਨਾਲ ਕੰਮ ਕੀਤਾ ਹੈ।
 
ਉਨ੍ਹਾਂ ਨੇ ਕਿਹਾ ਕਿ ਇਹ ਵ੍ਹਾਈਟ ਪੇਪਰ ਸਾਫ਼ ਤੌਰ 'ਤੇ ਦੱਸ ਰਿਹਾ ਹੈ ਕਿ ਜੇਕਰ ਸੱਚੀ ਗੰਭੀਰਤਾ, ਪਾਰਦਰਸ਼ਤਾ ਅਤੇ ਰਾਸ਼ਟਰ ਨੂੰ ਪਹਿਲਾਂ ਰੱਖਕੇ ਸਰਕਾਰ ਕੰਮ ਕਰਦੀ ਹੈ ਤਾਂ ਨਤੀਜੇ ਕਿੰਨੇ ਸਾਕਾਰਾਤਮਕ ਹੁੰਦੇ ਹਨ। ਜੇਕਰ ਤੁਸੀਂ ਦੇਸ਼ ਨੂੰ ਪਹਿਲਾਂ ਨਹੀਂ ਰੱਖਦੇ, ਪਹਿਲਾਂ ਪਰਿਵਾਰ ਨੂੰ ਸਾਹਮਣੇ ਰੱਖਦੇ ਹੋ ਤਾਂ ਨਤੀਜੇ ਕੀ ਹੁੰਦੇ ਹਨ। 

ਉਨ੍ਹਾਂ ਕਿਹਾ ਕਿ ਇਹ ਲੋਕ ਤਾਂ ਸਭ ਕੁਝ ਬਰਬਾਦ ਕਰਕੇ ਚਲੇ ਗਏ ਪਰ ਅਸੀਂ ਸੁਧਾਰਾਤਮਕ ਉਪਾਅ ਕਰਦੇ ਹੋਏ ਮਾਈਨਿੰਗ ਵਿਸ਼ੇਸ਼ ਵਿਵਸਥਾ ਕਾਨੂੰਨ ਬਣਾਇਆ ਅਤੇ ਜ਼ਿਲ੍ਹਾ ਮਾਈਨਿੰਗ ਫੰਡ ਸਥਾਪਿਤ ਕੀਤਾ। ਇਸ ਸੈਕਟਰ ਵਿਚ 100 ਫ਼ੀਸਦੀ ਐੱਫ.ਡੀ.ਆਈ. ਆਉਣਾ ਸ਼ੁਰੂ ਹੋ ਗਿਆ ਹੈ। ਹੁਣ ਕੋਲੇ ਦੀਆਂ ਖਾਣਾਂ ਪਿਛਲੇ ਦਰਵਾਜ਼ੇ ਰਾਹੀਂ ਨਹੀਂ, ਨਿਲਾਮੀ ਰਾਹੀਂ ਅਲਾਟ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਨੇ ਕੋਲੇ ਨੂੰ ਰਾਖ ਬਣਾ ਦਿੱਤਾ। ਅਸੀਂ ਆਪਣੀਆਂ ਨੀਤੀਆਂ ਨਾਲ ਕੋਲੇ ਨੂੰ ਹੀਰਾ ਬਣਾ ਦਿੱਤਾ। ਇਸ ਸਾਲ ਦੇਸ਼ ਵਿਚ 90 ਟਨ ਕੋਲੇ ਦਾ ਉਤਪਾਦਨ  ਹੋਇਆ ਹੈ ਅਤੇ ਅੱਗਲੇ ਸਾਲ ਇਕ ਅਰਬ ਟਨ ਕੋਲੇ ਦੇ ਉਤਪਾਦਨ ਦਾ ਅਨੁਮਾਨ ਹੈ।
 


author

Rakesh

Content Editor

Related News