ਸ਼ਾਰਦਾ ਨਦੀ ’ਚ ਕਿਸ਼ਤੀ ਪਲਟੀ, 3 ਦੀ ਮੌਤ
Saturday, Mar 15, 2025 - 09:35 PM (IST)

ਸੀਤਾਪੁਰ- ਉੱਤਰ ਪ੍ਰਦੇਸ਼ ਦੇ ਸੀਤਾਪੁਰ ਦੇ ਤੰਬੌਰ ਥਾਣਾ ਖੇਤਰ ਦੇ ਰਤਨਗੰਜ ਪਿੰਡ ਵਿਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ਼ਾਰਦਾ ਨਦੀ ਵਿਚ ਲੋਕਾਂ ਨਾਲ ਭਰੀ ਇਕ ਕਿਸ਼ਤੀ ਪਲਟ ਗਈ। ਹਾਦਸੇ ਵਿਚ 3 ਲੋਕਾਂ ਨੀਰਜ ਦੀ ਪਤਨੀ ਖੁਸ਼ਬੂ, ਜਗਦੀਸ਼ ਦੇ ਪੁੱਤਰ ਸੰਜੇ ਅਤੇ ਕੁਮਕੁਮ (13) ਦੀ ਮੌਤ ਹੋ ਗਈ, ਜਦੋਂ ਕਿ 12 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਰਤਨਗੰਜ ਪਿੰਡ ’ਚ ਸ਼ੁੱਕਰਵਾਰ ਨੂੰ ਤਲਾਅ ਵਿਚ ਡੁੱਬ ਕੇ ਪਿੰਡ ਵਾਸੀ ਦਿਨੇਸ਼ ਗੁਪਤਾ ਦੀ ਮੌਤ ਹੋ ਗਈ ਸੀ। ਸ਼ਨੀਵਾਰ ਨੂੰ ਪਰਿਵਾਰਕ ਮੈਂਬਰ ਅਤੇ ਸਥਾਨਕ ਲੋਕ ਉਸ ਦਾ ਅੰਤਿਮ ਸੰਸਕਾਰ ਕਰਨ ਲਈ ਕਿਸ਼ਤੀ ਰਾਹੀਂ ਸ਼ਾਰਦਾ ਨਦੀ ਪਾਰ ਕਰ ਰਹੇ ਸਨ। ਕਿਸ਼ਤੀ ’ਤੇ ਲੱਗਭਗ 15 ਲੋਕ ਸਵਾਰ ਸਨ। ਇਸ ਦੌਰਾਨ ਜ਼ਿਆਦਾ ਭਾਰ ਹੋਣ ਕਾਰਨ ਕਿਸ਼ਤੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਦੀ ਦੇ ਵਿਚਕਾਰ ਪਲਟ ਗਈ।