ਭਰਜਾਈ ਨੇ ਨਹੀਂ ਦਿੱਤੇ ਰੁਪਏ ਤਾਂ ਦੇਵਰ ਨੇ ਕੁਹਾੜੀ ਮਾਰ ਕਰ ਦਿੱਤਾ ਕਤਲ

Friday, Aug 27, 2021 - 12:51 AM (IST)

ਭਰਜਾਈ ਨੇ ਨਹੀਂ ਦਿੱਤੇ ਰੁਪਏ ਤਾਂ ਦੇਵਰ ਨੇ ਕੁਹਾੜੀ ਮਾਰ ਕਰ ਦਿੱਤਾ ਕਤਲ

ਛੱਤੀਸਗੜ੍ਹ - ਛੱਤੀਸਗੜ੍ਹ ਦੇ ਅੰਬਿਕਾਪੁਰ ਸ਼ਹਿਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਨੇ ਕੁਹਾੜੀ ਨਾਲ ਅੰਨ੍ਹੇਵਾਹ ਹਮਲਾ ਕਰ ਆਪਣੀ ਭਰਜਾਈ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੀ ਰਾਤ ਦੇਵਰ ਆਪਣੀ ਭਰਜਾਈ ਤੋਂ ਰੁਪਏ ਮੰਗ ਰਿਹਾ ਸੀ। ਮਨਾ ਕਰਨ ਦੇ ਬਾਵਜੂਦ ਦੇਵਰ ਦੇਰ ਰਾਤ ਭਰਜਾਈ ਦੇ ਕਮਰੇ ਵਿੱਚ ਵੜ ਆਇਆ ਅਤੇ ਜਬਰਨ ਥੈਲੇ ਵਿੱਚ ਰੱਖੇ ਰੁਪਏ ਕੱਢਣ ਲਗਾ। ਭਰਜਾਈ ਨੇ ਦੇਵਰ ਦੀ ਚੋਰੀ ਫੜੀ ਅਤੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਗੱਲ ਨੂੰ ਅੱਗੇ ਵਧਦਾ ਵੇਖ ਦੇਵਰ ਨੇ ਘਰ ਵਿੱਚ ਰੱਖੀ ਕੁਹਾੜੀ ਨਾਲ ਭਰਜਾਈ 'ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ - ਮਊ 'ਚ ਗ਼ੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਔਰਤਾਂ ਸਮੇਤ 9 ਗ੍ਰਿਫਤਾਰ

ਘਟਨਾ ਦੌਰਾਨ ਮਹਿਲਾ ਦਾ ਪਤੀ ਉਸੇ ਕਮਰੇ ਵਿੱਚ ਸੀ ਨਸ਼ੇ ਦੀ ਵਜ੍ਹਾ ਨਾਲ ਉਸ ਨੂੰ ਇਸ ਹੱਤਿਆ ਦੀ ਖ਼ਬਰ ਤੱਕ ਨਹੀਂ ਲੱਗੀ। ਪੁਲਸ ਨੇ ਦੋਸ਼ੀ ਖ਼ਿਲਾਫ਼ ਧਾਰਾ 302 ਦੇ ਤਹਿਤ ਦੋਸ਼ ਦਰਜ ਕਰ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਦੌਰਾਨ ਮ੍ਰਿਤਕ ਮਹਿਲਾ ਦੇ 10 ਸਾਲਾ ਭਜੀਤੇ ਨੇ ਇਸ ਘਟਨਾ ਨੂੰ ਵੇਖ ਲਿਆ ਅਤੇ ਉਹ ਡਰ ਕੇ ਕਮਰੇ ਵਿੱਚ ਲੁੱਕ ਗਿਆ।

ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਮਹਿਲਾ ਦੇ ਦੇਵਰ ਨੇ ਆਪਣੀ ਭਰਜਾਈ ਨੂੰ ਘਰ ਵਿੱਚ ਰੁਪਏ ਰੱਖਦੇ ਹੋਏ ਵੇਖ ਲਿਆ ਸੀ। ਫਿਰ ਉਸ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਇਸ 'ਤੇ ਮਹਿਲਾ ਨੇ ਜ਼ਰੂਰੀ ਕੰਮ ਦੱਸਦੇ ਹੋਏ ਉਸ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਪਰ ਰਾਤ ਕਰੀਬ 2 ਵਜੇ ਦੋਸ਼ੀ ਮਹਿਲਾ ਦੇ ਕਮਰੇ ਵਿੱਚ ਵੜਿਆ ਅਤੇ ਪੈਸੇ ਕੱਢਣ ਲੱਗਾ।

ਇਸ ਦੌਰਾਨ ਦੇਵਰ ਭਰਜਾਈ ਵਿੱਚ ਲੜਾਈ ਹੋਈ ਉਸ ਨੇ ਘਰ ਵਿੱਚ ਰੱਖੀ ਕੁਹਾੜੀ ਨਾਲ ਆਪਣੀ ਭਰਜਾਈ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ 'ਤੇ ਹਮਲਾ ਕਰ ਦਿੱਤਾ। ਜਿਸ ਨਾਲ ਮਹਿਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਤੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News