ਸਾਲੀ ਨਾਲ ਫਰਾਰ ਹੋਣ ਦੇ ਚੱਕਰ ''ਚ ਜੀਜੇ ਹੱਥੋਂ ਹੋ ਗਿਆ ਵੱਡਾ ਕਾਂਡ ! ਗਈ 3 ਲੋਕਾਂ ਦੀ ਜਾਨ
Monday, Apr 13, 2026 - 12:35 PM (IST)
ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ 'ਚ ਸਾਲੀ ਨੂੰ ਕਾਰ 'ਚ ਬਿਠਾ ਕੇ ਦੌੜ ਰਹੇ ਨੌਜਵਾਨ ਨੇ ਬਾਈਕ ਸਵਾਰ ਤਿੰਨ ਲੋਕਾਂ ਨੂੰ ਕੁਚਲ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਬਿੰਦਕੀ ਥਾਣਾ ਖੇਤਰ ਦੇ ਜੇਨਿਹਾ ਕਸਬਾ ਵਾਸੀ ਗੀਤਾ ਸੋਨੀ ਦੀ ਵੱਡੀ ਭੈਣ ਦੀ 15 ਸਾਲਾ ਧੀ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸੀ। ਇਸ ਦੌਰਾਨ ਕੁੜੀ ਦੀ ਆਪਣੇ ਜੀਜੇ ਦੀਪਕ ਨਾਲ ਨਜ਼ਦੀਕੀਆਂ ਵਧ ਗਈਆਂ ਅਤੇ 2 ਦਿਨ ਪਹਿਲਾਂ ਉਹ ਉਸ ਨੂੰ ਲੈ ਕੇ ਫਰਾਰ ਹੋ ਗਿਆ। ਪਰਿਵਾਰ ਵਾਲਿਆਂ ਨੇ ਇਸ ਸੰਬੰਧ 'ਚ ਚੌਕੀ 'ਚ ਸ਼ਿਕਾਇਤ ਦਿੱਤੀ ਸੀ। ਜੇਨਿਹਾ ਚੌਕੀ 'ਚ ਸ਼ਨੀਵਾਰ ਦੇਰ ਸ਼ਾਮ ਤੱਕ ਪੰਚਾਇਤ ਚੱਲੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ। ਇਸ ਤੋਂ ਬਾਅਦ ਪੁਲਸ ਨੇ ਪੱਖਕਾਰਾਂ ਨੂੰ ਅਦਾਲਤ ਜਾਣ ਦੀ ਸਲਾਹ ਦਿੱਤੀ। ਦੱਸਿਆ ਗਿਆ ਕਿ ਬਾਅਦ 'ਚ ਦੀਪਕ ਕਾਰ 'ਚ ਕੁੜੀ ਨੂੰ ਬਿਠਾ ਕੇ ਜਾ ਰਿਹਾ ਸੀ। ਇਸ ਦੌਰਾਨ ਕੁੜੀ ਦਾ ਭਰਾ ਅਤੇ ਉਸ ਦੇ ਕੁਝ ਸਾਥੀ ਬਾਈਕ 'ਤੇ ਕਾਰ ਦਾ ਪਿੱਛਾ ਕਰਨ ਲੱਗੇ।
ਕਾਫ਼ੀ ਦੂਰ ਜਾਣ ਤੋਂ ਬਾਅਦ ਉਨ੍ਹਾਂ ਨੇ ਕਾਰ ਦੇ ਅੱਗੇ ਬਾਈਕ ਖੜ੍ਹੀ ਕਰ ਕੇ ਕੁੜੀ ਨੂੰ ਉਤਾਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਵਿਵਾਦ ਵਧ ਗਿਆ। ਦੋਸ਼ ਹੈ ਕਿ ਇਸੇ ਦੌਰਾਨ ਦੀਪਕ ਨੇ ਕਾਰ ਬਾਈਕ ਸਵਾਰਾਂ 'ਤੇ ਚੜ੍ਹਾ ਦਿੱਤੀ ਅਤੇ ਮੌਕੇ 'ਤੇ ਫਰਾਰ ਹੋ ਗਿਆ। ਹਾਦਸੇ 'ਚ ਅਨੁ ਸੋਨਕਰ (35), ਅਵਧ ਬਿਹਾਰੀ (23) ਅਤੇ ਸਤਿਆਵਾਨ ਸੈਣੀ (50) ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਖੇਤਰ 'ਚ ਭਾਜੜਾਂ ਪੈ ਗਈਆਂ ਅਤੇ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਇਕੱਠੇ ਹੋ ਗਏ। ਸੂਚਨਾ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਦੇਰ ਰਾਤ ਛਾਪੇਮਾਰੀ ਤੋਂ ਬਾਅਦ ਦੋਸ਼ੀ ਦੀਪਕ ਨੂੰ ਹਿਰਾਸਤ 'ਚ ਲੈ ਲਿਆ ਗਿਆ। ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਅਤੇ ਹੋਰ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਸ ਅਨੁਸਾਰ ਖੇਤਰ 'ਚ ਸਥਿਤੀ ਤਣਾਅਪੂਰਨ ਪਰ ਕੰਟਰੋਲ 'ਚ ਹੈ। ਚੌਕਸੀ ਵਜੋਂ ਵਾਧੂ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
