ਤਪਣ ਲੱਗੀ ਧਰਤੀ! ਭਿਆਨਕ ਗਰਮੀ ਨੇ ਖੇਤੀਬਾੜੀ ਚੱਕਰ ਕੀਤਾ ਤਬਾਹ, 100 ਕਰੋੜ ਲੋਕਾਂ ''ਤੇ ਮੰਡਰਾਇਆ ਵੱਡਾ ਸੰਕਟ
Thursday, Apr 23, 2026 - 10:53 AM (IST)
ਇੰਟਰਨੈਸ਼ਨਲ ਡੈਸਕ: ਦੁਨੀਆ ਭਰ ਵਿੱਚ ਵੱਧ ਰਹੀ ਭਿਆਨਕ ਗਰਮੀ ਨੇ ਹੁਣ ਗਲੋਬਲ ਖੇਤੀਬਾੜੀ ਪ੍ਰਣਾਲੀ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ। ਸੰਯੁਕਤ ਰਾਸ਼ਟਰ (UN) ਨੇ ਇੱਕ ਤਾਜ਼ਾ ਰਿਪੋਰਟ ਵਿੱਚ ਚੇਤਾਵਨੀ ਦਿੱਤੀ ਹੈ ਕਿ ਇਸ ਕਾਰਨ ਦੁਨੀਆ ਭਰ ਦੇ 100 ਕਰੋੜ ਤੋਂ ਵੱਧ ਲੋਕਾਂ ਦੀ ਰੋਜ਼ੀ-ਰੋਟੀ ਅਤੇ ਸਿਹਤ 'ਤੇ ਸਿੱਧਾ ਖ਼ਤਰਾ ਪੈਦਾ ਹੋ ਗਿਆ ਹੈ। ਰਿਪੋਰਟ ਅਨੁਸਾਰ ਅੱਤ ਦੀ ਗਰਮੀ ਕਾਰਨ ਖਾਦ ਪਦਾਰਥਾਂ ਦੀ ਪੈਦਾਵਾਰ ਅਤੇ ਸਪਲਾਈ ਚੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।
ਸੰਯੁਕਤ ਰਾਸ਼ਟਰ ਦੇ ਖਾਦ ਅਤੇ ਖੇਤੀਬਾੜੀ ਸੰਗਠਨ (FAO) ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਦੀ ਰਿਪੋਰਟ ਮੁਤਾਬਕ ਗਰਮੀ ਹੁਣ ਸਿਰਫ਼ ਮੌਸਮੀ ਬਦਲਾਅ ਨਹੀਂ ਰਹੀ, ਸਗੋਂ ਖੇਤੀਬਾੜੀ, ਮੱਛੀ ਪਾਲਣ ਅਤੇ ਜੰਗਲਾਤ ਲਈ ਇੱਕ 'ਹੋਂਦ ਦਾ ਖ਼ਤਰਾ' ਬਣ ਗਈ ਹੈ। FAO ਦੇ ਜਲਵਾਯੂ ਪਰਿਵਰਤਨ ਦਫ਼ਤਰ ਦੇ ਮੁਖੀ ਕਾਵੇਹ ਜਾਹੇਦੀ ਨੇ ਕਿਹਾ ਕਿ ਭਿਆਨਕ ਗਰਮੀ ਹੀ ਹੁਣ ਇਹ ਤੈਅ ਕਰ ਰਹੀ ਹੈ ਕਿ ਕਿਸਾਨ ਅਤੇ ਮਛੁਆਰੇ ਕੀ ਉਗਾ ਸਕਦੇ ਹਨ ਅਤੇ ਕਦੋਂ ਕੰਮ ਕਰ ਸਕਦੇ ਹਨ।
ਚਾਰ ਮੁੱਖ ਫ਼ਸਲਾਂ 'ਤੇ ਪੈ ਰਿਹਾ ਬੁਰਾ ਅਸਰ
ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਵਿਸ਼ਵਵਿਆਪੀ ਔਸਤ ਤਾਪਮਾਨ ਵਿੱਚ ਹਰ ਇੱਕ ਡਿਗਰੀ ਦੇ ਵਾਧੇ ਨਾਲ ਚਾਰ ਮੁੱਖ ਫ਼ਸਲਾਂ ਮੱਕੀ, ਚੌਲ, ਸੋਇਆਬੀਨ ਅਤੇ ਕਣਕ ਦੀ ਪੈਦਾਵਾਰ ਵਿੱਚ ਲਗਭਗ 6% ਦੀ ਕਮੀ ਆਉਂਦੀ ਹੈ। ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਦੀ ਸੀਮਾ ਨੂੰ ਪਾਰ ਕਰ ਜਾਂਦਾ ਹੈ, ਤਾਂ ਇਨ੍ਹਾਂ ਫ਼ਸਲਾਂ ਦੀ ਪੈਦਾਵਾਰ ਵਿੱਚ ਤੇਜ਼ੀ ਨਾਲ ਗਿਰਾਵਟ ਆ ਜਾਂਦੀ ਹੈ। ਜ਼ਿਕਰਯੋਗ ਹੈ ਕਿ ਸਾਲ 2025 ਹੁਣ ਤੱਕ ਦੇ ਤਿੰਨ ਸਭ ਤੋਂ ਗਰਮ ਸਾਲਾਂ ਵਿੱਚੋਂ ਇੱਕ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਜੰਗਲੀ ਅੱਗ ਦਾ ਤਾਂਡਵ, 50 ਤੋਂ ਵੱਧ ਘਰ ਸੜ ਕੇ ਸੁਆਹ (ਤਸਵੀਰਾਂ)
ਗਰਮੀ ਦਾ ਕਹਿਰ ਸਿਰਫ਼ ਜ਼ਮੀਨ ਤੱਕ ਹੀ ਸੀਮਤ ਨਹੀਂ ਹੈ। ਰਿਪੋਰਟ ਮੁਤਾਬਕ 2024 ਵਿੱਚ ਦੁਨੀਆ ਦੇ 91% ਮਹਾਂਸਾਗਰਾਂ ਨੂੰ 'ਸਮੁੰਦਰੀ ਲੂ' ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਪਾਣੀ ਵਿੱਚ ਆਕਸੀਜਨ ਦਾ ਪੱਧਰ ਘੱਟ ਰਿਹਾ ਹੈ, ਜਿਸ ਕਾਰਨ ਮੱਛੀਆਂ ਦੀ ਹੋਂਦ ਖ਼ਤਰੇ ਵਿੱਚ ਹੈ ਅਤੇ ਸਮੁੰਦਰੀ ਖੁਰਾਕ ਪ੍ਰਣਾਲੀ ਲੜਖੜਾ ਰਹੀ ਹੈ।
ਰਿਪੋਰਟ ਦੀਆਂ ਮੁੱਖ ਗੱਲਾਂ:
-ਜੇਕਰ ਤਾਪਮਾਨ 1.5 ਡਿਗਰੀ ਦੀ ਬਜਾਏ 3 ਡਿਗਰੀ ਸੈਲਸੀਅਸ ਤੱਕ ਵਧਦਾ ਹੈ, ਤਾਂ ਭਿਆਨਕ ਗਰਮੀ ਦੀ ਤੀਬਰਤਾ ਚਾਰ ਗੁਣਾ ਵੱਧ ਸਕਦੀ ਹੈ।
-ਕਿਸਾਨਾਂ ਨੂੰ ਮੌਸਮ ਦਾ ਸਹੀ ਡੇਟਾ ਸਮੇਂ ਸਿਰ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਬਿਜਾਈ ਅਤੇ ਕਟਾਈ ਦੇ ਸਮੇਂ ਵਿੱਚ ਬਦਲਾਅ ਕਰ ਸਕਣ।
-ਗਰਮੀ ਕਾਰਨ ਵਿਸ਼ਵਵਿਆਪੀ ਭੋਜਨ ਪ੍ਰਣਾਲੀ ਵਿਗੜਨ ਲੱਗੀ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵੱਡਾ ਸੰਕਟ ਪੈਦਾ ਕਰ ਸਕਦੀ ਹੈ।
ਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
