ਰੱਖੜੀ ''ਤੇ ਭੈਣ ਦਾ ਭਰਾ ਨੂੰ ਅਨੋਖਾ ਤੋਹਫਾ

08/20/2019 1:52:09 AM

ਮੁੰਬਈ— ਭਰਾ ਦੀ ਕਮੀ ਉਸੇ ਭੈਣ ਨੂੰ ਰੜਕਦੀ ਹੈ, ਜਿਸ ਦੇ ਕੋਲ ਉਸ ਦਾ ਆਪਣਾ ਸਕਾ ਭਰਾ ਨਹੀਂ ਹੁੰਦਾ। ਰੱਖੜੀ ਦੇ ਇਸ ਮੌਕੇ 'ਤੇ ਇਕ ਛੋਟੀ ਭੈਣ ਨੇ ਆਪਣੇ ਵੱਡੇ ਭਰਾ ਨੂੰ ਆਪਣੇ ਲਿਵਰ ਦਾ ਟੁਕੜਾ ਦਾਨ ਕਰ ਕੇ ਉਸ ਨੂੰ ਨਵਾਂ ਜੀਵਨ ਦਾਨ ਦਿੱਤਾ ਹੈ। ਕਹਿਣ ਦਾ ਮਤਲਬ ਹੈ ਕਿ ਭੈਣ ਨੇ ਆਪਣੇ ਭਰਾ ਨੂੰ ਜਿਗਰ ਦੀ ਡੋਰ ਨਾਲ ਬੰਨ੍ਹ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।
41 ਸਾਲਾ ਸੁਸ਼ਾਂਤ ਬੋਰਾਟੇ ਹੈਪੇਟਾਈਟਸ ਦੀ ਬੀਮਾਰੀ ਨਾਲ ਜੂਝ ਰਿਹਾ ਸੀ। ਮੁੰਬਈ ਦੇ ਅਪੋਲੋ ਹਸਪਤਾਲ ਵਿਚ ਲਿਵਰ ਟਰਾਂਸਪਲਾਂਟ ਸਰਜਨ ਡਾ. ਵਿਕਰਮ ਰਾਉਤ ਨੇ ਦੱਸਿਆ ਕਿ ਹੈਪੇਟਾਈਟਸ ਕਾਰਣ ਉਸ ਦਾ ਲਿਵਰ ਖਰਾਬ ਹੋ ਚੁੱਕਾ ਸੀ। ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਸ ਦੀ ਭੈਣ ਸ਼ੀਤਲ ਨੇ ਆਪਣੇ ਜਿਗਰ ਨੂੰ ਭਰਾ ਲਈ ਦਾਨ ਕਰਨ ਦਾ ਫੈਸਲਾ ਕੀਤਾ। ਸ਼ੀਤਲ ਨੇ ਕਿਹਾ ਕਿ ਮੇਰੇ ਪਿਤਾ ਦੀ ਮੌਤ ਕਾਫੀ ਦੇਰ ਪਹਿਲਾਂ ਹੋ ਚੁੱਕੀ ਸੀ, ਇਸ ਲਈ ਹੁਣ ਉਹ ਆਪਣੇ ਭਰਾ ਨੂੰ ਨਹੀਂ ਗੁਆਉਣਾ ਚਾਹੁੰਦੀ। ਇਸ ਲਈ ਉਸ ਨੇ ਰੱਖੜੀ ਦੇ ਮੌਕੇ 'ਤੇ ਆਪਣੇ ਭਰਾ ਨੂੰ ਅੰਗ ਦਾਨ ਕੀਤਾ। ਆਪਰੇਸ਼ਨ ਤੋਂ ਬਾਅਦ ਸੁਸ਼ਾਂਤ ਦੀ ਸਿਹਤ ਠੀਕ ਹੈ ਤੇ ਕੁਝ ਹਫਤਿਆਂ ਬਾਅਦ ਹੀ ਉਹ ਨਾਰਮਲ ਜ਼ਿੰਦਗੀ ਜਿਊਣ ਲੱਗੇਗਾ। ਸੱਚਮੁੱਚ ਇਕ ਭੈਣ ਦਾ ਆਪਣੇ ਭਰਾ ਨੂੰ ਸ਼ਾਨਦਾਰ ਤੋਹਫਾ ਸੀ।


KamalJeet Singh

Content Editor

Related News