ਭੈਣ ਲਈ ਜਾਨ ''ਤੇ ਖੇਡ ਗਿਆ ਭਰਾ, ਖੂਨ ਨਾਲ ਲੱਥਪੱਥ ਹੋ ਕੇ ਬਦਮਾਸ਼ ਨੂੰ ਦਬੋਚਿਆ

Friday, Dec 08, 2017 - 11:59 AM (IST)

ਭੈਣ ਲਈ ਜਾਨ ''ਤੇ ਖੇਡ ਗਿਆ ਭਰਾ, ਖੂਨ ਨਾਲ ਲੱਥਪੱਥ ਹੋ ਕੇ ਬਦਮਾਸ਼ ਨੂੰ ਦਬੋਚਿਆ

ਆਗਰਾ— ਭੈਣ ਨਾਲ ਛੇੜਛਾੜ ਕਰਨ 'ਤੇ ਭਰਾ ਇੱਕਲੇ ਹੀ ਬਦਮਾਸ਼ਾਂ ਨਾਲ ਲੜ ਪਿਆ। ਇਸ ਦੌਰਾਨ ਇਕ ਬਦਮਾਸ਼ ਨੇ ਉਸ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਹੋਣ ਦੇ ਬਾਵਜੂਦ ਭਰਾ ਨੇ ਇਕ ਬਦਮਾਸ਼ ਨੂੰ ਫੜ ਲਿਆ ਅਤੇ ਉਸ ਨੂੰ ਉਦੋਂ ਤੱਕ ਫੜ ਕੇ ਰੱਖਿਆ ਜਦੋਂ ਤੱਕ ਉਥੇ ਹੋਰ ਲੋਕ ਨਹੀਂ ਆ ਗਏ। ਫਿਰ ਲੋਕਾਂ ਨੇ ਦੋਸ਼ੀ ਨੂੰ ਬਹੁਤ ਕੁੱਟਮਾਰ ਕੀਤੀ ਅਤੇ ਪੁਲਸ ਨੂੰ ਸੌਂਪ ਦਿੱਤਾ। ਗੰਭੀਰ ਰੂਪ ਨਾਲ ਜ਼ਖਮੀ ਦੋਸ਼ੀ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। 

PunjabKesari
ਘਟਨਾ ਹਾਥਰਸ ਦੇ ਚੰਦਪਾ ਥਾਣਾ ਖੇਤਰ ਦੀ ਹੈ। ਇੱਥੋਂ ਦੇ ਵਾਸੀ ਧਮੇਂਦਰ ਸਿੰਘ ਪਰਿਵਾਰ ਨਾਲ ਫਰੀਦਾਬਾਦ ਰਹਿੰਦੇ ਹਨ। ਵਿਆਹ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਪੂਰਾ ਪਰਿਵਾਰ ਪਿੰਡ ਆਇਆ ਸੀ। ਵੀਰਵਾਰ ਨੂੰ ਦੁਪਹਿਰ ਧਮੇਂਦਰ ਦੋਹਾਂ ਭੈਣਾਂ ਨੂੰ ਫਰੀਦਾਬਾਦ ਲਈ ਬੱਸ 'ਚ ਬਿਠਾਉਣ ਸਟੈਂਡ 'ਤੇ ਗਿਆ ਸੀ। ਧਮੇਂਦਰ ਦੇ ਭਰਾ ਨਰੇਸ਼ ਨੇ ਦੱਸਿਆ ਕਿ ਦੋਹਾਂ ਭੈਣਾਂ ਦੇ ਪੇਪਰ ਹਨ, ਇਸ ਲਈ ਧਮੇਂਦਰ ਉਨ੍ਹਾਂ ਨੂੰ ਛੱਡਣ ਜਾ ਰਿਹਾ ਸੀ। ਇਸ ਦੌਰਾਨ ਦੋ ਬਦਮਾਸ਼ ਆਏ ਅਤੇ ਛੇੜਛਾੜ ਕਰਨ ਲੱਗੇ। ਇਕ ਵਿਅਕਤੀ ਨੇ ਭੈਣ ਦਾ ਹੱਥ ਫੜ ਲਿਆ। ਜਦੋਂ ਧਮੇਂਦਰ ਨੇ ਇਸ ਦਾ ਵਿਰੋਧ ਕੀਤਾ ਤਾਂ ਇਕ ਬਦਮਾਸ਼ ਨੇ ਉਸ ਦੀ ਗਰਦਨ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਜ਼ਖਮੀ ਹਾਲਤ ਉਸ ਨੇ ਦੋਸ਼ੀ ਨੂੰ ਫੜੇ ਰੱਖਿਆ। ਹੰਗਾਮਾ ਦੇਖ ਕੇ ਮੌਕੇ 'ਤੇ ਲੋਕਾਂ ਦੀ ਭੀੜ ਇੱਕਠੀ ਹੋ ਗਈ। ਫਿਰ ਉਸ ਦੀ ਕੁੱਟਮਾਰ ਕਰਕੇ ਪੁਲਸ ਨੂੰ ਸੌਂਪ ਦਿੱਤਾ। ਦੂਜਾ ਦੋਸ਼ੀ ਭੱਜਣ 'ਚ ਸਫਲ ਰਿਹਾ।

PunjabKesari


Related News