ਲਾਕਰ ਮਾਮਲੇ ’ਚ CBI ਵਲੋਂ ਸਿਸੋਦੀਆ ਨੂੰ ‘ਕਲੀਨ ਚਿੱਟ’, ਕੇਜਰੀਵਾਲ ਬੋਲੇ- ਈਮਾਨਦਾਰੀ ਪੂਰੇ ਦੇਸ਼ ’ਚ ਸਾਬਤ ਹੋਈ

Tuesday, Aug 30, 2022 - 05:01 PM (IST)

ਲਾਕਰ ਮਾਮਲੇ ’ਚ CBI ਵਲੋਂ ਸਿਸੋਦੀਆ ਨੂੰ ‘ਕਲੀਨ ਚਿੱਟ’, ਕੇਜਰੀਵਾਲ ਬੋਲੇ- ਈਮਾਨਦਾਰੀ ਪੂਰੇ ਦੇਸ਼ ’ਚ ਸਾਬਤ ਹੋਈ

ਨਵੀਂ ਦਿੱਲੀ– ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਆਪਣੇ ਬੈਂਕ ਲਾਕਰ ਦੀ ਤਲਾਸ਼ੀ ’ਚ ਸੀ. ਬੀ. ਆਈ. ਨੂੰ ਕੁਝ ਨਾ ਮਿਲਣ ਦਾ ਦਾਅਵਾ ਕੀਤਾ ਹੈ। ਸਿਸੋਦੀਆ ਨੇ ਕਿਹਾ ਕਿ ਲਾਕਰ ਦੀ ਤਲਾਸ਼ੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਏਜੰਸੀ ਨੇ ਉਨ੍ਹਾਂ ਨੂੰ "ਕਲੀਨ ਚਿੱਟ" ਦੇ ਦਿੱਤੀ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਦੀ ਈਮਾਨਦਾਰੀ ਅਤੇ ਦੇਸ਼ ਭਗਤੀ ਪੂਰੇ ਦੇਸ਼ ਦੇ ਸਾਹਮਣੇ ਸਾਬਤ ਹੋ ਗਈ ਹੈ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਅਜਿਹੀ ਕਾਰਵਾਈ ‘ਗੰਦੀ ਸਿਆਸਤ’ ਤੋਂ ਪ੍ਰੇਰਿਤ ਹੈ। 

ਇਹ ਵੀ ਪੜ੍ਹੋ- ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ’ਤੇ CBI ਦਾ ਸ਼ਿਕੰਜਾ, ਗਾਜ਼ੀਆਬਾਦ ’ਚ ਬੈਂਕ ਲਾਕਰ ਦੀ ਲਈ ਤਲਾਸ਼ੀ

ਦੱਸ ਦੇਈਏ ਕਿ ਸੀ. ਬੀ. ਆਈ. ਦੀ 5 ਮੈਂਬਰੀ ਦਲ ਨੇ ਗਾਜ਼ੀਆਬਾਦ ਦੇ ਵਸੁੰਧਰਾ ’ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ’ਚ ਕਰੀਬ ਦੋ ਘੰਟੇ ਤੱਕ ਤਲਾਸ਼ੀ ਲਈ। ਇਸ ਦੌਰਾਨ ਸਿਸੋਦੀਆ ਅਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੇ। ਕੇਜਰੀਵਾਲ ਨੇ ਇਸ ਸੰਬਧ ’ਚ ਪੱਤਰਕਾਰਾਂ ਨਾਲ ਸਿਸੋਦੀਆ ਦੀ ਗੱਲਬਾਦ ਦੀ ਟੈਲੀਵਿਜ਼ਨ ਸਮਾਚਾਰ ‘ਕਲਿੱਪ’ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਮਨੀਸ਼ ਦੇ ਘਰ ਤੋਂ ਕੁਝ ਨਹੀਂ ਮਿਲਿਆ, ਲਾਕਰ ਤੋਂ ਕੁਝ ਨਹੀਂ ਮਿਲਿਆ। ਸੀ. ਬੀ. ਆਈ. ਜਾਂਚ ’ਚ ਕੁਝ ਨਹੀਂ ਨਿਕਲਿਆ। ਮਨੀਸ਼ ਦੀ ਈਮਾਨਦਾਰੀ ਫਿਰ ਤੋਂ ਪੂਰੇ ਦੇਸ਼ ਦੇ ਸਾਹਮਣੇ ਸਾਬਤ ਹੋ ਗਈ।’’ 

PunjabKesari

ਇਹ ਵੀ ਪੜ੍ਹੋ- ‘ਸ਼ਰਾਬ ਨੀਤੀ’ ’ਤੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖੀ ਚਿੱਠੀ, ਕਿਹਾ- ਤੁਸੀਂ ਵੀ ਸੱਤਾ ਦੇ ਨਸ਼ੇ ’ਚ ਡੁੱਬ ਗਏ

ਕੇਜਰੀਵਾਲ ਨੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਹੁਣ ਇਹ ਗੰਦੀ ਸਿਆਸਤ ਬੰਦ ਕਰ ਕੇ ਸਾਨੂੰ ਆਪਣਾ ਕੰਮ ਕਰਨ ਦੇਣਗੇ। ਸੀ. ਬੀ. ਆਈ. ਦਬਾਅ ’ਚ ਕੰਮ ਕਰ ਰਹੀ ਹੈ। ਦੱਸ ਦੇਈਏ ਕਿ ਦਿੱਲੀ ਆਬਕਾਰੀ ਨੀਤੀ 2021-22 ਦੇ ਲਾਗੂ ਕਰਨ ’ਚ ਹੋਈ ਬੇਨਿਯਮੀਆਂ ਦੇ ਸਿਲਸਿਲੇ ’ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ’ਚ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਸਮੇਤ 15 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।


author

Tanu

Content Editor

Related News