ਭਗਵੰਤ ਮਾਨ ਫੋਬੀਆ ਕਾਰਨ ਸਿਰਸਾ ਦਾ ਮਾਨਸਿਕ ਸੰਤੁਲਨ ਵਿਗੜਿਆ : ਕੁਲਵੰਤ ਸਿੰਘ ਬਾਠ

Tuesday, Mar 15, 2022 - 07:50 PM (IST)

ਭਗਵੰਤ ਮਾਨ ਫੋਬੀਆ ਕਾਰਨ ਸਿਰਸਾ ਦਾ ਮਾਨਸਿਕ ਸੰਤੁਲਨ ਵਿਗੜਿਆ : ਕੁਲਵੰਤ ਸਿੰਘ ਬਾਠ

ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੁਲਵੰਤ ਸਿੰਘ ਬਾਠ ਨੇ ਕਮੇਟੀ ਦੇ ਸਾਬਕਾ ਚੇਅਰਮੈਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ‘ਤੇ ਸਵਾਲ ਉਠਾਉਣ ਵਾਲੇ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਿਰਸਾ ਨੂੰ ਪਹਿਲਾਂ ਆਪਣੇ ਗਿਰੇਬਾਨ ਵੱਲ ਝਾਕਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ 30 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੂਜੇ ਦੇਸ਼ਾਂ ਵੱਲ ਕੀਤਾ ਰੁਖ਼

ਉਨ੍ਹਾਂ ਨੂੰ ਅੱਜ ਪੰਜਾਬ ਸਰਕਾਰ ਸੰਕਟ ਵਿੱਚ ਦਿਖਾਈ ਦੇ ਰਹੀ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ’ਤੇ ਹੋਣ ਵਾਲੇ ਖਰਚੇ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੇ ਹਨ ਪਰ ਸ਼ਾਇਦ ਉਹ ਭੁੱਲ ਰਹੇ ਹਨ ਕਿ ਉਨ੍ਹਾਂ ਨੇ ਤਾਂ ਕਦੇ ਸੰਗਤਾਂ ਦੇ ਸ਼ਰਧਾਪੂਰਵਕ ਟੇਕੇ ਗਏ ਮੱਥੇ ਦੇ ਪੈਸਿਆਂ 'ਤੇ ਡਾਕਾ ਮਾਰਨ 'ਚ ਕਦੇ ਕੋਈ ਕਸਰ ਨਹੀਂ ਛੱਡੀ। ਦਿੱਲੀ ਗੁਰਦੁਆਰਾ ਕਮੇਟੀ ਵੱਡੇ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ ਪਰ ਇਸ ਨੂੰ ਉਭਾਰਨ ਦੀ ਬਜਾਏ ਉਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਲਈ ਬਿਨਾਂ ਕਿਸੇ ਕਾਰਨ ਨਾਜਾਇਜ਼ ਭਰਤੀਆਂ ਕੀਤੀਆਂ।

ਇਹ ਵੀ ਪੜ੍ਹੋ : ਰੂਸੀ ਫੌਜੀਆਂ ਦੀ ਗੋਲੀਬਾਰੀ 'ਚ ਅਮਰੀਕੀ ਪੱਤਰਕਾਰ ਦੀ ਮੌਤ, ਇਕ ਜ਼ਖਮੀ

ਆਪ ਦੇ ਨਾਲ-ਨਾਲ ਆਪਣੇ ਮੈਂਬਰਾਂ ਨੂੰ ਵੀ ਕਮੇਟੀ ਦਾ ਸਟਾਫ਼, ਜਿਸ ਵਿੱਚ ਡਰਾਈਵਰ, ਘਰੇਲੂ ਨੌਕਰ ਤੋਂ ਲੈ ਕੇ ਬਾਡੀਗਾਰਡ ਤੱਕ ਸ਼ਾਮਲ ਹਨ, ਦਿੱਤਾ ਗਿਆ, ਜਿਨ੍ਹਾਂ ਦੀ ਤਨਖਾਹ ਤਾਂ ਕਮੇਟੀ ਵੱਲੋਂ ਉਠਾਈ ਜਾਂਦੀ ਹੈ ਪਰ ਉਹ ਸਿਰਸਾ ਅਤੇ ਉਨ੍ਹਾਂ ਦੇ ਚਹੇਤਿਆਂ ਦਾ ਕੰਮ ਕਰਦੇ ਹਨ। ਅੱਜ ਜਦੋਂ ਸਿਰਸਾ ਕਮੇਟੀ ਦੇ ਪ੍ਰਧਾਨ ਨਹੀਂ ਵੀ ਹਨ, ਫਿਰ ਵੀ ਉਨ੍ਹਾਂ ਦੀ ਸੇਵਾ ਵਿੱਚ ਲੱਗੇ ਕਈ ਮੁਲਾਜ਼ਮਾਂ ਦੀ ਤਨਖਾਹ ਕਮੇਟੀ ਵੱਲੋਂ ਕੱਟੀ ਜਾ ਰਹੀ ਹੈ ਪਰ ਅਫਸੋਸ ਕਿ ਸਿਰਸਾ ਨੂੰ ਸਰਕਾਰੀ ਖਜ਼ਾਨੇ ਦਾ ਸੰਕਟ ਤਾਂ ਨਜ਼ਰ ਆ ਰਿਹਾ ਹੈ ਪਰ ਧਾਰਮਿਕ ਸੰਸਥਾ ਦਿੱਲੀ ਕਮੇਟੀ, ਜਿਸ ਵਿਚ ਸ਼ਰਧਾਲੂ ਆਪਣੀ ਸ਼ਰਧਾ ਮੁਤਾਬਕ ਮੱਥਾ ਟੇਕਦੇ ਹਨ, 'ਚ ਆਇਆ ਸੰਕਟ ਨਜ਼ਰ ਨਹੀਂ ਆ ਰਿਹਾ।

ਇਹ ਵੀ ਪੜ੍ਹੋ : ਈਰਾਨ ਨੇ ਸਾਊਦੀ ਨਾਲ ਗੱਲਬਾਤ ਕੀਤੀ ਮੁਲਤਵੀ

ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਪੰਜਾਬ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮਨਜਿੰਦਰ ਸਿੰਘ ਸਿਰਸਾ ਦਾ ਮਾਨਸਿਕ ਸੰਤੁਲਨ ਪੂਰੀ ਤਰ੍ਹਾਂ ਨਾਲ ਵਿਗੜ ਚੱਕਿਆ ਹੈ ਅਤੇ ਉਨ੍ਹਾਂ ਨੂੰ ਭਗਵੰਤ ਮਾਨ ਨਾਂ ਦਾ ਫੋਬੀਆ ਹੋ ਗਿਆ ਹੈ ਜਿਸ ਦੇ ਚੱਲਦੇ ਉਹ ਕਦੇ ਮੁੱਖ ਮੰਤਰੀ ਪੰਜਾਬ ਦੇ ਕਿਰਦਾਰ 'ਤੇ ਸਵਾਲ ਚੁੱਕਦੇ ਹਨ ਤਾਂ ਕਦੇ ਪੱਗ ਨੂੰ ਲੈ ਕੇ ਸ਼ਰਮਨਾਕ ਬਿਆਨ ਦਿੰਦੇ ਹਨ ਅਤੇ ਹੁਣ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਸਮਾਰੋਹ 'ਤੇ ਬੇਤੁਕੇ ਬਿਆਨ ਦੇ ਰਹੇ ਹਨ। ਬਾਠ ਨੇ ਕਿਹਾ ਕਿ ਸਿਰਸਾ ਨੂੰ ਸ਼ਾਇਦ ਉਨ੍ਹਾਂ ਦੇ ਪਰਿਵਾਰ ਤੋਂ ਸੰਸਕਾਰ ਨਹੀਂ ਮਿਲੇ ਜੇਕਰ ਮਿਲੇ ਹੁੰਦੇ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਕਿ ਆਪਣੇ ਤੋਂ ਵੱਡੇ ਕਿਸੇ ਵਿਅਕਤੀ ਦੇ ਪੈਰ ਛੂਹਣਾ ਭਾਰਤੀ ਸੱਭਿਆਚਾਰ ਹੈ। ਉਨ੍ਹਾਂ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਕਿਸੇ ਮਨੋਵਿਗਿਆਨੀ ਤੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦੇ ਅੰਦਰ ਪੈਦੇ ਹੋਏ ਭਗਵੰਤ ਮਾਨ ਫੋਬੀਆ ਨੂੰ ਦੂਰਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਯੂਕ੍ਰੇਨ ਦੇ ਫੌਜੀ ਅੱਡੇ 'ਤੇ ਰੂਸ ਦੀ ਏਅਰ ਸਟ੍ਰਾਈਕ, 35 ਦੀ ਮੌਤ ਤੇ 100 ਤੋਂ ਜ਼ਿਆਦਾ ਜ਼ਖਮੀ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Karan Kumar

Content Editor

Related News