ਕੈਂਸਰ ਪੀੜਤਾਂ ਦੇ ਚਿਹਰੇ ''ਤੇ ਮੁਸਕਾਨ ਲਿਆਉਣ ਲਈ ਕੁੜੀ ਨੇ ਦਾਨ ਕਰ ਦਿੱਤੇ ਆਪਣੇ ਢਾਈ ਫੁੱਟ ਲੰਬੇ ਵਾਲ
Tuesday, Sep 14, 2021 - 05:59 PM (IST)
ਸਿਰਸਾ (ਸਤਨਾਮ)— ਜੇਕਰ ਕੋਈ ਇਨਸਾਨ ਚੰਗੇ ਰਾਹ ਜਾਣ ਦੀ ਠਾਣ ਲੈਂਦਾ ਹੈ ਤਾਂ ਉਸ ਦੇ ਅੱਗੇ ਆਉਣ ਵਾਲੀ ਕੋਈ ਵੀ ਮੁਸ਼ਕਲ ਬਹੁਤ ਆਸਾਨੀ ਨਾਲ ਖ਼ਤਮ ਹੋ ਜਾਂਦੀ ਹੈ। ਚੰਗੇ ਕੰਮ ਲਈ ਉਮਰ ਵੀ ਮਾਇਨੇ ਨਹੀਂ ਰੱਖਦੀ, ਇਸ ਦੀ ਇਕ ਜਿਊਂਦੀ ਜਾਗਦੀ ਮਿਸਾਲ ਬਣੀ ਹੈ ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੇ ਮੁਸਕਾਨ ਚਹਿਲ, ਜਿਸ ਨੇ ਕੈਂਸਰ ਪੀੜਤ ਬੀਬੀਆਂ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਲਈ ਆਪਣੇ ਸਿਰ ਦੇ ਵਾਲ ਦਾਨ ਕਰ ਦਿੱਤੇ।
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫਨਾਕ ਅੰਤ; ਕੁੜੀ ਨੇ ਫੋਨ ਕਰ ਕੇ ਘਰ ਬੁਲਾਇਆ ਮੁੰਡਾ, ਪਰਿਵਾਰ ਨੇ ਕਤਲ ਕਰ ਖੇਤਾਂ ’ਚ ਸੁੱਟੀ ਲਾਸ਼
ਸਿਰਸਾ ਦੇ ਸ਼ਾਹ ਸਤਨਾਮਪੁਰਾ ਕਾਲੋਨੀ ਦੀ ਰਹਿਣ ਵਾਲੀ ਮੁਸਕਾਨ ਚਹਿਲ 11ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨੇ ਕੈਂਸਰ ਪੀੜਤ ਬੀਬੀਆਂ ਦੀ ਮਦਦ ਲਈ ਆਪਣੇ ਢਾਈ ਫੁੱਟ ਲੰਬੇ ਵਾਲ ਦਾਨ ਕਰ ਦਿੱਤੇ। ਮੁਸਕਾਨ ਨੂੰ ਪੜ੍ਹਾਈ ਦੌਰਾਨ ਪਤਾ ਲੱਗਾ ਕਿ ਕੈਂਸਰ ਪੀੜਤ ਬੀਬੀਆਂ ਦੇ ਇਲਾਜ ਦੌਰਾਨ ਹੋਣ ਵਾਲੀ ਕੀਮੋਥਰੈਪੀ ਨਾਲ ਉਨ੍ਹਾਂ ਦੇ ਵਾਲ ਝੜ ਜਾਂਦੇ ਹਨ। ਸਿਰ ਦੇ ਵਾਲ ਝੜਣ ਨਾਲ ਬੀਬੀਆਂ ਦੀ ਸੁੰਦਰਤਾ ਘੱਟ ਜਾਂਦੀ ਹੈ। ਇਸ ਦਰਦ ਨੂੰ ਸਮਝਦੇ ਹੋਏ ਮੁਸਕਾਨ ਨੇ ਆਪਣੇ ਵਾਲ ਦਾਨ ਕਰਨ ਦਾ ਫ਼ੈਸਲਾ ਲਿਆ, ਜਦਕਿ ਉਹ ਖ਼ੁਦ ਇਕ ਕੁੜੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਘੇਰਨ ਲਈ ਕੇਂਦਰ ਨੇ ਲੱਭਿਆ ਨਵਾਂ ਰਾਹ, ਮਨੁੱਖੀ ਅਧਿਕਾਰ ਕਮਿਸ਼ਨ ਨੇ ਇਨ੍ਹਾਂ ਰਾਜਾਂ ਨੂੰ ਭੇਜੇ ਨੋਟਿਸ
ਮੁਸਕਾਨ ਦੱਸਦੀ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੱਖਣੀ ਭਾਰਤ ਦੀ ਸੰਸਥਾ ‘ਹੇਅਰ ਕ੍ਰਾਊਨ’ ਐੱਨ. ਜੀ. ਓ. ਕੈਂਸਰ ਪੀੜਤ ਬੀਬੀਆਂ ਲਈ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਸੰਸਥਾ ਕੀਮੋਥਰੈਪੀ ਕਰਵਾ ਚੁੱਕੀਆਂ ਬੀਬੀਆਂ ਨੂੰ ‘ਵਿੱਗ’ ਬਣਵਾ ਕੇ ਦਿੰਦੀ ਹੈ। ਇਸ ਕੰਮ ਲਈ ਉਹ ਸਿਹਤਮੰਦ ਕੁੜੀਆਂ ਅਤੇ ਬੀਬੀਆਂ ਦੇ ਵਾਲ ਲੈਂਦੀ ਹੈ। ਮੁਸਕਾਨ ਨੂੰ ਜਦੋਂ ਵਾਲ ਦਾਨ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਆਪਣੇ ਵਾਲ ਦੇਣ ਦਾ ਫ਼ੈਸਲਾ ਲਿਆ। ਮੁਸਕਾਨ ਨੇ ਇਹ ਵੀ ਦੱਸਿਆ ਕਿ ਜਦੋਂ ਵਾਲ ਕਟਵਾਉਣ ਦਾ ਫ਼ੈਸਲਾ ਲਿਆ ਤਾਂ ਉਸ ਦੀ ਮਾਂ ਨੇ ਇਤਰਾਜ਼ ਜਤਾਇਆ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ : ਕਸ਼ਮੀਰੀ ਬੀਬੀਆਂ ਦੇ ਹੌਂਸਲਿਆਂ ਦੀ ਦਾਸਤਾਨ, ਚੁਣੌਤੀਆਂ ਨੂੰ ਪਾਰ ਕਰ ਹਾਸਲ ਕੀਤੇ ਵੱਡੇ ਮੁਕਾਮ
ਮੁਸਕਾਨ ਦੀ ਮਾਂ ਨੀਲਮ ਚਹਿਲ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਦੇ ਵਾਲਾਂ ਦੀ ਬਹੁਤ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਸੀ। ਆਂਵਲਾ, ਰੀਠਾ, ਸ਼ਹਿਰ, ਦਹੀਂ, ਲੱਸੀ ਆਦਿ ਵਾਲ ਧੋਣ ਲਈ ਵਰਤੇ ਜਾਂਦੇ ਸਨ। ਧੀ ਨੇ ਜਦੋਂ ਵਾਲ ਦਾਨ ਕਰਨ ਦੀ ਇੱਛਾ ਜਤਾਈ ਤਾਂ ਥੋੜ੍ਹਾ ਦੁੱਖ ਹੋਇਆ ਪਰ ਬਾਅਦ ’ਚ ਸੋਚਿਆ ਕਿ ਉਸ ਦੀ ਇਸ ਕੋਸ਼ਿਸ਼ ਨਾਲ ਕੈਂਸਰ ਪੀੜਤਾਂ ਦੇ ਚਿਹਰਿਆਂ ’ਤੇ ਮੁਸਕਾਨ ਪਰਤੇਗੀ ਤਾਂ ਵਾਲਾਂ ਦਾ ਕੀ ਹੈ ਇਹ ਤਾਂ ਫਿਰ ਵਧ ਜਾਣਗੇ। ਉੱਥੇ ਹੀ ਪਿਤਾ ਰਮੇਸ਼ ਚਹਿਲ ਨੇ ਘਰ ਸੈਲੂਨ ਆਪਰੇਟਰ ਨੂੰ ਬੁਲਾ ਕੇ ਆਪਣੀ ਧੀ ਦੇ ਵਾਲ ਕੱਟ ਕੇ ਉਨ੍ਹਾਂ ਨੂੰ ਸੰਸਥਾ ’ਚ ਭੇਜ ਦਿੱਤਾ। ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੁਸਕਾਨ ਚਹਿਲ ਦੇ ਵਾਲਾਂ ਨਾਲ ਤਿੰਨ ਬੀਬੀਆਂ ਦੀ ਵਿੱਗ ਬਣ ਜਾਵੇਗੀ ਅਤੇ ਉਹ ਮੁੜ ਤੋਂ ਸੁੰਦਰ ਲੱਗਣਗੀਆਂ।
ਇਹ ਵੀ ਪੜ੍ਹੋ : ਭਵਾਨੀਪੁਰ ਸੀਟ: ਮਮਤਾ ‘ਦੀਦੀ’ ਸਿਰ ਸਜੇਗਾ ਜਿੱਤ ਦਾ ਤਾਜ! ਸਿਆਸੀ ਵਿਰੋਧੀਆਂ ਲਈ ਇਹ ਕਾਰਨ ਖ਼ਤਰੇ ਦੀ ਘੰਟੀ