ਸਿਰਸਾ ਗੈਂਗਵਾਰ ਮਾਮਲਾ; ਗੈਂਗਸਟਰ ਜੱਗਾ ਨੇ ਲਈ ਜ਼ਿੰਮਵਾਰੀ, ਕਿਹਾ- ਜੋ ਰਹਿ ਗਿਆ ਉਸ ਨੂੰ ਵੀ ਟਗਾਂਗੇ

Tuesday, Jan 17, 2023 - 02:19 PM (IST)

ਸਿਰਸਾ (ਸਤਨਾਮ)- ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਾਲਾਂਵਲੀ 'ਚ ਗੋਲੀਬਾਰੀ ਮਾਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਜੱਗਾ ਤਖਤਮੱਲ ਨੇ ਲਈ ਹੈ। ਇਸ ਘਟਨਾ ਦੀ ਜ਼ਿੰਮੇਵਾਰੀ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਗਈ ਹੈ। ਇਸ ਪੋਸਟ ਵਿਚ ਲਿਖਿਆ ਹੈ ਕਿ ਜੋ ਰਹਿ ਗਿਆ ਉਸ ਨੂੰ ਵੀ ਟਗਾਂਗੇ। ਦੱਸ ਦੇਈਏ ਕਿ ਕਾਲਾਂਵਾਲੀ ਮੰਡੀ ਵਿਚ ਦਿਨ-ਦਿਹਾੜੇ ਗੈਂਗਵਾਰ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਸੀ।

ਇਹ ਵੀ ਪੜ੍ਹੋ- ਸਿਰਸਾ 'ਚ ਗੈਂਗਵਾਰ: ਸਕਾਰਪੀਓ ਸਵਾਰ ਬਦਮਾਸ਼ਾਂ ਨੇ ਵਰ੍ਹਾਈਆਂ ਗੋਲੀਆਂ, 2 ਦੀ ਮੌਤ

PunjabKesari

ਜੱਗਾ ਤਖ਼ਤਮੱਲ ਦੇ ਘਰ ਪਿਛਲੇ ਦਿਨੀਂ ਐੱਨ. ਆਈ. ਏ. ਨੇ ਵੀ ਛਾਪੇਮਾਰੀ ਕੀਤੀ ਸੀ ਪਰ ਉਹ ਘਰ ਵਿਚ ਨਹੀਂ ਮਿਲਿਆ ਸੀ। ਬੀਤੇ ਕੱਲ ਵਾਪਰੀ ਗੈਂਗਵਾਰ ਘਟਨਾ ਵਿਚ ਉਸ ਦਾ ਨਾਂ ਸਾਹਮਣੇ ਆ ਰਿਹਾ ਹੈ। ਮਰਨ ਵਾਲਾ ਦੀਪਕ ਉਰਫ਼ ਦੀਪੂ ਕਾਲਾਂਵਲੀ ਟਰੱਕ ਯੂਨੀਅਨ ਦਾ ਪ੍ਰਧਾਨ ਸੀ। ਇਸ ਗੈਂਗਵਾਰ 'ਚ 2 ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ-  ਦੁੱਗਣਾ ਇੰਕਰੀਮੈਂਟ, 1 ਸਾਲ ਦੀ ਜਣੇਪਾ ਛੁੱਟੀ, ਇਹ ਸੂਬਾ ਜ਼ਿਆਦਾ ਬੱਚੇ ਪੈਦਾ ਕਰਨ 'ਤੇ ਔਰਤਾਂ ਨੂੰ ਦੇਵੇਗਾ ਤੋਹਫ਼ਾ

ਜ਼ਿਕਰਯੋਗ ਹੈ ਕਿ ਬੀਤੀ ਦੁਪਹਿਰ ਕਰੀਬ 3.30 ਵਜੇ ਦੀਪਕ ਅਤੇ ਦੀਪੂ ਨਾਮੀ ਦੋ ਨੌਜਵਾਨ ਸਕਾਰਪੀਓ ਵਿਚ ਸਵਾਰ ਹੋ ਕੇ ਆਪਣੇ ਦੋ ਹੋਰ ਦੋਸਤਾਂ ਨਾਲ ਕਾਲਾਂਵਾਲੀ ਤੋਂ ਦੇਸੂ ਰੋਡ ਵੱਲ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਸਕਾਰਪੀਓ 'ਚ ਆਏ ਬਦਮਾਸ਼ਾਂ ਨੇ ਪਹਿਲਾਂ ਦੀਪਕ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਤਾਬੜਤੋੜ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਕਾਰਨ ਦੀਪਕ ਅਤੇ ਦੀਪੂ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਦੋ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿਚ ਮਾਰੇ ਗਏ ਦੋਹਾਂ ਵਿਅਕਤੀਆਂ ਦਾ ਅਪਰਾਧਕ ਰਿਕਾਰਡ ਹੈ। 


Tanu

Content Editor

Related News