ਐੱਸ. ਆਈ. ਆਰ. ’ਤੇ ਵਿਰੋਧੀ ਧਿਰ ਇਕਜੁਟ, 23 ਪਾਰਟੀਆਂ ਨੇ ਚੀਫ਼ ਜਸਟਿਸ ਨੂੰ ਲਿਖਿਆ ਪੱਤਰ

Wednesday, Jul 01, 2026 - 09:34 AM (IST)

ਐੱਸ. ਆਈ. ਆਰ. ’ਤੇ ਵਿਰੋਧੀ ਧਿਰ ਇਕਜੁਟ, 23 ਪਾਰਟੀਆਂ ਨੇ ਚੀਫ਼ ਜਸਟਿਸ ਨੂੰ ਲਿਖਿਆ ਪੱਤਰ

ਨਵੀਂ ਦਿੱਲੀ (ਏਜੰਸੀ) - ਚੋਣ ਕਮਿਸ਼ਨ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ. ਆਈ. ਆਰ.) ਪ੍ਰਕਿਰਿਆ ਅਤੇ ਚੋਣਾਂ ਨਾਲ ਸਬੰਧਤ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਦੀਆਂ 23 ਪਾਰਟੀਆਂ ਤੇ ਇਕ ਆਜ਼ਾਦ ਸੰਸਦ ਮੈਂਬਰ ਨੇ ਮੰਗਲਵਾਰ ਨੂੰ ਚੀਫ ਜਸਟਿਸ ਆਫ ਇੰਡੀਆ ਨੂੰ ਪੱਤਰ ਲਿਖਿਆ। ਇਸ ਦੌਰਾਨ ਡੀ. ਐੱਮ. ਕੇ. ਦੇ ਬੁਲਾਰੇ ਸਰਵਨਨ ਅੰਨਾਦੁਰਈ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਦੀ ਐੱਸ. ਆਈ. ਆਰ. ਪ੍ਰਕਿਰਿਆ ਮਨਮਾਨੀ ਤੇ ਲੋਕਤੰਤਰ ਵਿਰੋਧੀ ਹੈ।

ਪੜ੍ਹੋ ਇਹ ਵੀ - 183.50 ਰੁਪਏ ਸਸਤਾ ਹੋਇਆ ਗੈਸ ਸਿੰਲਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਮਿਲੀ ਵੱਡੀ ਰਾਹਤ

ਐੱਸ. ਆਈ. ਆਰ. ਦਾ ਉਦੇਸ਼ ਵੋਟਰਾਂ ਦੇ ਨਾਂ ਵੋਟਰ ਸੂਚੀਆਂ ਤੋਂ ਹਟਾਉਣਾ ਹੈ, ਜਦੋਂ ਕਿ ਲੋਕਤੰਤਰ ਦਾ ਆਧਾਰ ਸਾਰੇ ਬਾਲਗ ਨਾਗਰਿਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੇਣਾ ਹੈ। ‘ਇੰਡੀਆ’ ਗੱਠਜੋੜ ਦੀਆਂ ਸਹਿਯੋਗੀ ਪਾਰਟੀਆਂ ਨੇ 8 ਜੂਨ ਨੂੰ ਇੱਥੇ ਹੋਈ ਇਕ ਮੀਟਿੰਗ ਵਿਚ ਚੀਫ਼ ਜਸਟਿਸ ਨੂੰ ਪੱਤਰ ਭੇਜਣ ਦਾ ਫੈਸਲਾ ਕੀਤਾ ਸੀ। ਇਸ ਪੱਤਰ ’ਤੇ ਡੀ. ਐੱਮ. ਕੇ. ਅਤੇ ਆਮ ਆਦਮੀ ਪਾਰਟੀ ਨੇ ਵੀ ਦਸਤਖਤ ਕੀਤੇ ਸਨ, ਜਿਨ੍ਹਾਂ ਨੇ 8 ਜੂਨ ਦੀ ਮੀਟਿੰਗ ਤੋਂ ਦੂਰੀ ਬਣਾਈ ਸੀ।

ਪੜ੍ਹੋ ਇਹ ਵੀ - 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ, ਕਸ਼ਮੀਰ ਦੇ ਬੱਚਿਆਂ ਦੀਆਂ ਲੱਗ ਗਈਆਂ ਮੌਜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News