TV ਚੈਨਲ ਰਾਸ਼ਟਰ ਵਿਰੋਧੀ ਸਮੱਗਰੀ ਦਿਖਾਉਣ ਤੋਂ ਬਚਣ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਐਡਵਾਈਜ਼ਰੀ ਜਾਰੀ

Thursday, Oct 22, 2026 - 08:08 AM (IST)

TV ਚੈਨਲ ਰਾਸ਼ਟਰ ਵਿਰੋਧੀ ਸਮੱਗਰੀ ਦਿਖਾਉਣ ਤੋਂ ਬਚਣ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਲੋਂ ਐਡਵਾਈਜ਼ਰੀ ਜਾਰੀ

ਨਵੀਂ ਦਿੱਲੀ (ਏਜੰਸੀ) – ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਬੁੱਧਵਾਰ ਨੂੰ ਸੈਟੇਲਾਈਟ ਟੀ. ਵੀ. ਚੈਨਲਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਰਾਸ਼ਟਰ ਵਿਰੋਧੀ ਸਮੱਗਰੀ ਪ੍ਰਸਾਰਿਤ ਕਰਨ ਤੋਂ ਗੁਰੇਜ਼ ਕਰਨ। ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ਵਿਚ ਚੈਨਲਾਂ ਨੂੰ ਕਿਹਾ ਹੈ ਕਿ ਉਹ ਕੇਬਲ ਟੈਲੀਵਿਜ਼ਨ ਨੈੱਟਵਰਕ (ਰੈਗੂਲੇਸ਼ਨ) ਐਕਟ, 1995 ਅਤੇ ਕੇਬਲ ਟੈਲੀਵਿਜ਼ਨ ਨੈੱਟਵਰਕ ਰੂਲਜ਼, 1994 ਤਹਿਤ ਤੈਅ ਕੀਤੇ ਗਏ ਪ੍ਰੋਗਰਾਮ ਕੋਡ ਦੀ ਸਖ਼ਤੀ ਨਾਲ ਪਾਲਣਾ ਕਰਨ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ

ਮੰਤਰਾਲੇ ਨੇ ਕਿਹਾ ਕਿ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਦੇਖਿਆ ਹੈ ਕਿ ਕਈ ਨਿੱਜੀ ਸੈਟੇਲਾਈਟ ਟੀ. ਵੀ. ਚੈਨਲ ਪ੍ਰੋਗਰਾਮ ਕੋਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ। ਬ੍ਰਾਡਕਾਸਟਰਾਂ ਨੂੰ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਪ੍ਰੋਗਰਾਮਾਂ ਵਿਚ ਏ. ਆਈ. ਜਿਸ ਵਿਚ ਜੈਨਰੇਟਿਵ ਏ. ਆਈ. ਵੀ ਸ਼ਾਮਲ ਹੈ, ਦੀ ਵਰਤੋਂ ਕਰਦੇ ਸਮੇਂ ਪੂਰੀ ਸਾਵਧਾਨੀ ਵਰਤਣ।

ਇਹ ਵੀ ਪੜ੍ਹੋ : ਦੀਵਾਲੀ 'ਤੇ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ ! 63 ਫ਼ੀਸਦੀ ਹੋਵੇਗਾ DA, ਤਨਖ਼ਾਹ 'ਚ ਵੀ ਹੋਵੇਗਾ ਬੰਪਰ ਵਾਧਾ

ਅੱਤਵਾਦ ਵਿਰੋਧੀ ਮੁਹਿੰਮਾਂ ਦੀ ਲਾਈਵ ਕਵਰੇਜ ਤੋਂ ਬਚਣ–
ਇਨ੍ਹਾਂ ਹਦਾਇਤਾਂ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਦੀ ਲਾਈਵ ਕਵਰੇਜ ਤੋਂ ਬਚਣ, ਹਿੰਸਕ ਦ੍ਰਿਸ਼ਾਂ, ਅਪਰਾਧ ਦੀ ਰਿਪੋਰਟਿੰਗ, ਕੁਦਰਤੀ ਆਫ਼ਤਾਂ, ਭਾਰਤ ਦੇ ਸਹੀ ਨਕਸ਼ਿਆਂ ਦੀ ਵਰਤੋਂ, ਫ਼ਿਰਕੂ ਸਦਭਾਵਨਾ ਅਤੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਦੀ ਪਛਾਣ ਦੀ ਸੁਰੱਖਿਆ ਵਰਗੇ ਵਿਸ਼ੇ ਸ਼ਾਮਲ ਹਨ। ਮੰਤਰਾਲੇ ਨੇ ਕਿਹਾ ਕਿ ਚੈਨਲਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਲਾਈਵ ਡਿਬੇਟ ਤੇ ਪੈਨਲ ਚਰਚਾ ਸਮੇਤ ਉਨ੍ਹਾਂ ਦੇ ਪ੍ਰੋਗਰਾਮ ਫ਼ਿਰਕੂ ਜਾਂ ਰਾਸ਼ਟਰ ਵਿਰੋਧੀ ਸੋਚ ਨੂੰ ਹਵਾ ਨਾ ਦੇਣ।

ਇਹ ਵੀ ਪੜ੍ਹੋ : ਨਰਾਤਿਆਂ ਦੌਰਾਨ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਂ ਜਵਾਲਾ ਜੀ ਦੇ ਦਰਸ਼ਨ ! ਚੜ੍ਹਿਆ 1.14 ਕਰੋੜ ਦਾ ਚੜ੍ਹਾਵਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News