ਭਾਰਤ ''ਚ ਕੋਰੋਨਾ ਦੀ ਆਫ਼ਤ, ਪੀੜਤ ਮਰੀਜ਼ਾਂ ਦਾ ਅੰਕੜਾ 23 ਲੱਖ ਦੇ ਪਾਰ

08/12/2020 11:55:56 AM

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧਦੇ ਕਹਿਰ ਦਰਮਿਆਨ ਇਸ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ 'ਚ ਵੀ ਤੇਜ਼ੀ ਨਾਲ ਇਜਾਫਾ ਹੋ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 56,110 ਤੋਂ ਵਧੇਰੇ ਲੋਕ ਸਿਹਤਯਾਬ ਹੋਏ ਹਨ। ਜਿਸ ਤੋਂ ਬਾਅਦ ਹੁਣ ਤੱਕ ਕਰੀਬ 16.40 ਲੱਖ ਮਰੀਜ਼ ਵਾਇਰਸ ਤੋਂ ਮੁਕਤ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ 56,110 ਲੋਕ ਵਾਇਰਸ ਮੁਕਤ ਹੋਏ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਕੁੱਲ ਗਿਣਤੀ 16,39,600 ਹੋ ਗਈ ਹੈ। ਇਸ ਸਮੇਂ ਦੌਰਾਨ 60,963 ਲੋਕ ਪੀੜਤ ਹੋਏ ਹਨ, ਜਿਸ ਨਾਲ ਪੀੜਤਾਂ ਦੀ ਗਿਣਤੀ 23,29,639 ਹੋ ਗਈ ਹੈ ਅਤੇ 834 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 46,091 ਹੋ ਗਈ।

PunjabKesari
ਦੇਸ਼ 'ਚ ਸਰਗਰਮ ਕੇਸ 6,43,948 ਹੋ ਗਏ ਹਨ। ਦੇਸ਼ ਵਿਚ ਹੁਣ ਸਰਗਰਮ ਕੇਸ 27.64 ਫੀਸਦੀ ਹੈ। ਰੋਗ ਮੁਕਤ ਹੋਣ ਵਾਲਿਆਂ ਦੀ ਦਰ 70.38 ਫੀਸਦੀ ਅਤੇ ਮ੍ਰਿਤਕਾਂ ਦੀ ਦਰ 1.98 ਫੀਸਦੀ ਹੈ। ਕੋਰੋਨਾ ਦਾ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਕੇਸਾਂ ਦੀ ਗਿਣਤੀ 1,48,860 ਹੋ ਗਏ ਹਨ ਅਤੇ 256 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 18,306 ਹੋ ਗਈ। ਇਸ ਦੌਰਾਨ 10014 ਲੋਕ ਵਾਇਰਸ ਮੁਕਤ ਹੋਏ ਹਨ, ਜਿਸ ਨਾਲ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3,68,435 ਹੋ ਗਈ। ਦੇਸ਼ ਵਿਚ ਸਭ ਤੋਂ ਸਰਗਰਮ ਕੇਸ ਇਸੇ ਸੂਬੇ ਵਿਚ ਹਨ।

PunjabKesari

ਆਈ. ਸੀ. ਐੱਮ. ਆਰ. ਮੁਤਾਬਕ ਦੇਸ਼ 'ਚ 11 ਅਗਸਤ ਤੱਕ ਕੁੱਲ 2,60,15, 297 ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚੋਂ ਮੰਗਲਵਾਰ ਯਾਨੀ ਕਿ ਕੱਲ੍ਹ ਨੂੰ 7,33,449 ਨਮੂਨਿਆਂ ਦੀ ਜਾਂਚ ਕੀਤੀ ਗਈ।


Tanu

Content Editor

Related News