ਡਰਾਇਵਰ ਪਿਤਾ ਦੀ ਮਦਦ ਕਰਨ ਲਈ 13 ਸਾਲ ਦੀ ਉਮਰ ''ਚ ਸ਼ੁਰੂ ਕੀਤੀ ਸਿੰਗਿੰਗ, ਅੱਜ ਕਮਾਈ ਲੱਖਾਂ ''ਚ

Saturday, Jul 15, 2017 - 01:38 AM (IST)

ਅਹਿਮਦਾਬਾਦ—ਗੁਜਰਾਤੀ ਸਭਿਆਚਾਰ ਅਤੇ ਕਲਾਕਾਰਾਂ ਦੀ ਪ੍ਰਸਿੱਧੀ ਭਾਰਤ 'ਚ ਹੀ ਨਹੀਂ ਵਿਦੇਸ਼ਾਂ 'ਚ ਵੀ ਹੈ। ਅਜਿਹਾ ਹੀ ਇਕ ਕਲਾਕਾਰ ਹੈ, ਕਿਰਨ ਗਰੇਜਾ, ਜੋ ਆਪਣੇ ਭਜਨ ਲੋਕ ਗੀਤਾਂ, ਸ਼ਾਦੀ ਦੇ ਗਾਣਿਆਂ ਲਈ ਬਹੁਤ ਫੇਮਸ ਹਨ।

ਆਪਣੇ ਡਰਾਇਵਰ ਪਿਤਾ ਦੀ ਮਦਦ ਕਰਨ ਲਈ ਕਿਰਨ ਨੇ ਬਚਪਨ 'ਚ ਹੀ ਤਕ ਲਿਆ ਸੀ ਕਿ ਉਹ ਗੀਤਕਾਰ ਬਣੇਗੀ।

13 ਸਾਲ ਦੀ ਉਮਰ ਤੋਂ ਸਿੰਗਿੰਗ ਦੀ ਸ਼ੁਰੂਆਤ ਕਰਨ ਵਾਲੀ ਕਿਰਨ ਦੇ ਗਾਣਿਆਂ ਦੀ ਅੱਜ ਵਿਦੇਸ਼ਾਂ 'ਚ ਵੀ ਕਾਫੀ ਡਿਮਾਂਡ ਹੈ।


ਪ੍ਰੋਗਰਾਮ ਲਈ ਚਾਰਜ ਕਰਦੀ ਹੈ 70 ਹਜ਼ਾਰ ਤੋੱ 1.50 ਲੱਖ...
ਪਰਿਵਾਰ ਦੀ ਮਦਦ ਲਈ ਇਸ ਖੇਤਰ 'ਚ ਅੱਗੇ ਵੱਧਣ ਤੋਂ ਬਾਅਦ ਕਿਰਣ ਨੂੰ ਪਹਿਲੇ ਪ੍ਰੋਗਰਾਮ ਲਈ 60 ਰੁਪਏ ਦੀ ਫੀਸ ਮਿਲੀ ਸੀ। 2008 'ਚ ਪਰਿਵਾਰਿਕ ਸਮੱਸਿਆ ਦੇ ਕਾਰਣ ਸਿੰਗਿੰਗ ਛੱਡ ਕੇ ਪਰਿਵਾਰ ਨਾਲ ਸੂਰਤ 'ਚ ਬਸੀ।


ਕਿਰਣ ਇਕ ਸਾਲ ਪਹਿਲੇ ਹੀ ਫਿਰ ਤੋਂ ਸਿੰਗਿੰਗ ਖੇਤਰ ਨਾਲ ਜੁੜੀ। ਹਾਂਗਕਾਂਗ ਵਰਗੇ ਦੇਸ਼ਾਂ 'ਚ ਵੀ ਪ੍ਰੋਗਰਾਮ ਪੇਸ਼ ਕਰ ਚੁੱਕੀ ਕਿਰਣ ਅੱਜ ਆਪਣੀ ਆਡੀ ਕਾਰ ਤੋਂ ਚਲਦੀ ਹੈ। ਭਜਨ-ਵਿਆਹ ਸਮਾਗਮ ਦੇ ਗੀਤ ਵਰਗੇ ਪ੍ਰੋਗਰਾਮ ਲਈ ਉਹ 70 ਹਜ਼ਾਰ ਤੋਂ 1.50 ਲੱਖ ਫੀਸ ਲੈਂਦੀ ਹੈ।


Related News