ਸਿੰਗਾਪੁਰ ਦੇ ਰੱਖਿਆ ਮੰਤਰੀ ਨੇ ਉਡਾਇਆ ''ਤੇਜਸ'', ਬੋਲੇ-ਲੱਗਿਆ ਜਿਵੇਂ ਕਾਰ ''ਚ ਬੈਠਾ ਹਾਂ

Wednesday, Nov 29, 2017 - 12:00 AM (IST)

ਸਿੰਗਾਪੁਰ—ਸਿੰਗਾਪੁਰ ਦੇ ਰੱਖਿਆ ਮੰਤਰੀ ਐੱਨ.ਈ.ਹੈਨ ਨੇ ਮੰਗਲਵਾਰ ਨੂੰ ਭਾਰਤ 'ਚ ਬਣੇ ਹਲਕੇ ਲੜਾਕੂ ਜਹਾਜ਼ ਤੇਜਸ 'ਚ ਉਡਾਨ ਭਰੀ। ਹੈਨ ਨੇ ਇੱਥੇ ਕਲਾਈਕੁੰਡਾ ਹਵਾਈ ਅੱਡੇ 'ਤੇ ਪਹਿਲੇ ਵਿਦੇਸ਼ੀ ਨਾਗਰਿਕ ਦੇ ਤੌਰ 'ਤੇ ਤੇਜਸ 'ਚ ਲਗਭਗ ਅੱਧੇ ਘੰਟੇ ਤਕ ਉਡਾਨ ਭਰੀ। ਉਡਾਨ ਭਰਨ ਤੋਂ ਬਾਅਦ ਹੈਨ ਨੇ ਤੇਜਸ ਨੂੰ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਦੱਸਿਆ।
ਮੈਨੂੰ ਲੱਗਾ ਮੈਂ ਜਹਾਜ਼ 'ਚ ਨਹੀਂ ਕਾਰ 'ਚ ਸਵਾਰ ਹਾਂ


ਹੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸ਼ਾਨਦਾਰ ਜਹਾਜ਼ ਹੈ ਅਤੇ ਬਹੁਤ ਪ੍ਰਭਾਵਸ਼ਾਲੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਉਹ ਲੜਾਕੂ ਜਹਾਜ਼ 'ਚ ਨਹੀਂ ਬਲਕਿ ਕਾਰ 'ਚ ਸਵਾਰ ਹਨ। ਹੈਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿਚਾਲੇ ਦੋ-ਪੱਖੀ ਰੱਖਿਆ ਸਬੰਧ ਮਜ਼ਬੂਤ ਹੈ ਅਤੇ ਇਹ ਵੱਧ ਮਜ਼ਬੂਤ ਹੋ ਰਹੇ ਹਨ। ਇਹ ਪੁਛਣ 'ਤੇ ਕਿ ਕੀ ਉਹ ਸਮੁੰਦਰੀ ਸੁਰੱਖਿਆ ਦੇ ਮੁੱਦੇ 'ਤੇ ਚਰਚਾ ਕਰਨਗੇ ਤਾਂ ਹੈਨ ਨੇ ਹਾਂ 'ਚ ਜਵਾਬ ਦਿੱਤਾ।
ਸਿੰਗਾਪੁਰ ਨੇ ਤੇਜਸ 'ਚ ਦਿਖਾਈ ਰੁਚੀ 
ਇਹ ਪੁੱਛਣ 'ਤੇ ਕਿ ਕੀ ਸਿੰਗਾਪੁਰ ਤੇਜਸ ਲੜਾਕੂ ਜਹਾਜ਼ ਖਰੀਦਣ ਦੇ ਇਛੁੱਕ ਹਨ। ਹੈਨ ਨੇ ਕਿਹਾ ਕਿ ਉਹ ਪਾਈਲਟ ਨਹੀਂ ਹਨ ਅਤੇ ਇਸ ਬਾਰੇ 'ਚ ਤਕਨੀਕੀ ਰੂਪ ਤੋਂ ਜਾਣਕਾਰ ਲੋਕਾਂ ਨੂੰ ਫੈਸਲਾ ਕਰਨਾ ਹੈ। ਉੱਥੇ ਹੀ ਭਾਰਤੀ ਰੱਖਿਆ ਵਿਭਾਗ ਦੇ ਸੂਤਰਾਂ ਮੁਤਾਬਕ ਸਿੰਗਾਪੁਰ ਨੇ ਤੇਜਸ 'ਚ ਰੁਚੀ ਦਿਖਾਈ ਹੈ। ਰੱਖਿਆ ਵਿਭਾਗ ਦੇ ਸੂਤਰਾਂ ਨੇ ਕਿਹਾ ਕਿ ਬਹਰੀਨ ਏਅਰ ਸ਼ੋਅ 'ਚ ਤੇਜਸ ਜਹਾਜ਼ ਦਾ ਪ੍ਰਦਰਸ਼ਨ ਕੀਤਾ ਗਿਆ ਸੀ, ਜਿੱਥੇ ਪੱਛਮੀ ਏਸ਼ੀਆ ਦੇ ਕੁਝ ਦੇਸ਼ਾਂ ਨੇ ਵੀ ਇਸ 'ਚ ਰੁੱਚੀ ਦਿਖਾਈ ਸੀ।
ਸਿੰਗਾਪੁਰ ਦੇ ਰੱਖਿਆ ਮੰਤਰੀ ਸਾਹਮਣੇ ਪ੍ਰਦਰਸ਼ਨ ਲਈ ਬੈਂਗਲੁਰੂ ਤੋਂ 2 ਤੇਜਸ ਜਹਾਜ਼ਾਂ ਨੇ ਇਥੋਂ ਲਈ ਉਡਾਨ ਭਰੀ ਸੀ। ਏਅਰ ਵਾਇਸ ਮਾਰਸ਼ਲ ਸਿੰਘ ਨੇ ਤੇਜਸ ਜਹਾਜ਼ ਉਡਾਇਆ। ਦੱਸ ਦਈਏ ਕਿ ਏਅਰੋਨਾਟਿਕਲ ਡਿਵਲਪਮੈਂਟ ਏਜੰਸੀ ਅਤੇ ਹਿੰਦੂਸਤਾਨ ਏਅਰੋਨਾਟਿਕਸ ਲਿਮਟਿਡ ਨੇ ਮਿਲ ਕੇ ਭਾਰਤੀ ਹਵਾਈ ਫੌਜ ਅਤੇ ਨੇਵੀਮ ਲਈ ਤੇਜਸ ਜਹਾਜ਼ ਦਾ ਡਿਜ਼ਾਇਨ ਤਿਆਰ ਕੀਤਾ ਹੈ।


Related News