ਆਸੀਆਨ ਸੰਮੇਲਨ ''ਚ ਪੀ.ਐੱਮ. ਮੋਦੀ ਹੋਏ ਸ਼ਾਮਲ, ਹੈਕਥਾਨ ਜੇਤੂਆਂ ਨੂੰ ਕੀਤਾ ਸਨਮਾਨਿਤ

11/15/2018 11:08:44 AM

ਸਿੰਗਾਪੁਰ/ਨਵੀਂ ਦਿੱਲੀ (ਬਿਊਰੋ)— ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੰਗਾਪੁਰ ਦੌਰੇ ਦਾ ਦੂਜਾ ਦਿਨ ਹੈ। ਵੀਰਵਾਰ ਨੂੰ ਪੀ.ਐੱਮ. ਮੋਦੀ ਆਸੀਆਨ-ਭਾਰਤ ਇਨਫੌਰਮਲ ਬ੍ਰੇਕਫਾਸਟ ਸੰਮਲੇਨ ਵਿਚ ਸ਼ਾਮਲ ਹੋਏ।  ਇਸ ਦੇ ਬਾਅਦ ਉਹ ਏਸ਼ੀਆ ਸੰਮੇਲਨ ਵਿਚ ਵੀ ਹਿੱਸਾ ਲੈਣਗੇ।

 

ਇੰਟਰਨੈਸ਼ਨਲ ਕੈਡਿਟ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਸਿੰਗਾਪੁਰ ਪਹੁੰਚੇ ਨੈਸ਼ਨਲ ਕੈਡੇਟ ਕੌਪਸ ਦੇ 20 ਕੈਡੇਟਸ ਨਾਲ ਪੀ.ਐੱਮ. ਮੋਦੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਮੁੰਦਰੀ ਸਹਿਯੋਗ 'ਤੇ ਜ਼ੋਰ ਦਿੱਤਾ ਅਤੇ ਨਾਲ ਹੀ ਇੰਡੋ-ਪੈਸੀਫਿਕ ਖੇਤਰ ਦੀ ਖੁਸ਼ਹਾਲੀ ਲਈ ਵਪਾਰ ਦੀ ਸੈਂਟਰਲਿਟੀ 'ਤੇ ਜ਼ੋਰ ਦਿੱਤਾ।

 

ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਭਾਰਤ-ਸਿੰਗਾਪੁਰ ਹੈਕਥਾਨ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਹ ਹੈਕਥਾਨ ਸੋਮਵਾਰ ਨੂੰ ਸ਼ੁਰੂ ਹੋਇਆ ਸੀ। ਹੈਕਥਾਨ 40 ਟੀਮਾਂ ਦਾ ਇਕ ਮੁਕਾਬਲਾ ਹੈ ਜਿਸ ਦਾ ਉਦੇਸ਼ ਦੋਹਾਂ ਦੇਸ਼ਾਂ ਦੇ ਵਿਦਿਆਰਥੀਆਂ ਦੀਆਂ ਇਨੋਵੇਸ਼ਨ ਸਮਰੱਥਾ ਦਾ ਪ੍ਰਦਰਸ਼ਨ ਕਰਨਾ ਹੈ। ਪੁਰਸਕਾਰ ਸਮਾਰੋਹ ਦੌਰਾਨ ਸਿੰਗਾਪੁਰ ਦੇ ਸਿੱਖਿਆ ਮੰਤਰੀ ਓਂਗ ਯੇ ਕੁੰਗ ਵੀ ਮੌਜੂਦ ਰਹੇ।


Vandana

Content Editor

Related News