ਦੁਨੀਆ ਦੇ ਮੋਹ ਨੂੰ ਤਿਆਗ ਕੇ 22 ਸਾਲਾਂ ਸਿਮਰਨ ਬਣੀ ਸਾਧਵੀ

Tuesday, Jan 22, 2019 - 05:19 PM (IST)

ਦੁਨੀਆ ਦੇ ਮੋਹ ਨੂੰ ਤਿਆਗ ਕੇ 22 ਸਾਲਾਂ ਸਿਮਰਨ ਬਣੀ ਸਾਧਵੀ

ਪਾਣੀਪਤਦੁਨੀਆ ਦੇ ਮੋਹ ਨੂੰ ਤਿਆਗ ਕੇ ਪ੍ਰਮਾਤਮਾ ਨੂੰ ਪਾਉਣ ਲਈ 22 ਸਾਲਾਂ ਦੀ ਇਕ ਲੜਕੀ ਸਾਧਵੀ ਬਣ ਗਈ। ਹਰਿਆਣਾ ਦੇ ਪਾਣੀਪਤ ਇਲਾਕੇ ਦੀ 22 ਸਾਲਾਂ ਸਿਮਰਨ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਜੈਨ ਸਾਧਵੀ ਬਣ ਗਈ ਹੈ। ਸਿਮਰਨ ਨੂੰ ਜੈਨ ਭਗਵਤੀ ਦੀਕਸ਼ਾ ਮਹਾਉਤਸਵ 'ਚ ਗੌਤਮਮੁਨਿਜੀ ਨੇ 'ਮਹਾਸਤੀ ਸ਼੍ਰੀ ਗੌਤਮਜੀ' ਨਾਂ ਦਿੱਤਾ। ਇਸ ਮੌਕੇ 'ਤੇ ਕੇਸ਼ਲੋਚਨ ਸਹਿਤ ਦੀਕਸ਼ਾ ਦੀ ਵੱਖ-ਵੱਖ ਵਿਧੀਆਂ ਹੋਈਆ। ਇਸ ਤੋਂ ਪਹਿਲਾਂ ਰਾਜਵਾੜਾ ਦੇ ਕੋਲ ਉਨ੍ਹਾਂ ਦੀ ਸਵਾਰੀ ਮਹਾਂਵੀਰ ਭਵਨ ਤੋਂ ਕੱਢੀ। ਵੱਖ-ਵੱਖ ਰਸਤਿਆਂ ਤੋਂ ਹੋ ਕੇ ਇਹ ਯਾਤਰਾ ਰੇਸਕੋਰਡ ਰੋਡ ਸਥਿਤ ਬਾਸਕੇਟਬਾਲ ਕੰਪਲੈਕਸ ਪਹੁੰਚੀ, ਜਿੱਥੇ ਸਿਮਰਨ ਬੱਘੀ 'ਤੇ ਸਵਾਰ ਹੋ ਕੇ ਸੰਸਾਰਿਕ ਵਸਤੂਆਂ ਦਾਨ ਕੀਤਾ ਸੀ। 

PunjabKesari

ਸਾਧਵੀ ਬਣਨ ਤੋਂ ਪਹਿਲਾਂ ਨਵ-ਵਿਆਹੀ ਵਾਂਗ ਸਜੀ ਸਿਮਰਨ-
ਸਿਮਰਨ ਨੇ ਸੰਸਾਰਿਕ ਮੋਹ ਤਿਆਗਣ ਤੋਂ ਪਹਿਲਾਂ ਦੁਲਹਨ ਵਾਂਗ ਸਜ ਹੱਥਾਂ 'ਤੇ ਮਹਿੰਦੀ ਵੀ ਲਗਾਈ। ਦੁਲਹਨ ਦੀ ਤਰ੍ਹਾਂ ਸਜਣ ਤੋਂ ਬਾਅਦ ਫੋਟੋਸ਼ੂਟ ਕਰਵਾਇਆ। ਉਨ੍ਹਾਂ ਨੇ ਆਖਰੀ ਵਾਰ ਮਨਪਸੰਦ ਖਾਣਾ ਵੀ ਖਾਂਦਾ। ਇਸ ਤੋਂ ਇਲਾਵਾ ਸਾਧਵੀ ਬਣਨ ਦਾ ਕਾਰਨ ਵੀ ਦੱਸਿਆ। ਸਿਮਰਨ ਨੇ ਕਿਹਾ ਹੈ,'' ਦੁਨੀਆ ਦੇਖੀ ਅਤੇ ਸਿੱਖਿਆ ਗ੍ਰਹਿਣ ਕੀਤੀ ਪਰ ਮੈਨੂੰ ਸਾਧਵੀਂ ਬਣਨ ਦਾ ਮਾਰਗ ਹੀ ਰਾਸ ਆਇਆ ਹੈ।''

PunjabKesari

ਸਿਮਰਨ ਦਾ ਪਰਿਵਾਰ-
ਸਿਮਰਨ ਦੇ ਪਿਤਾ ਅਸ਼ੋਕ ਗੌੜ ਨੇ ਦੱਸਿਆ ਹੈ ਕਿ ਮੇਰੀਆਂ ਦੋ ਬੇਟੀਆਂ ਹਨ ਅਤੇ ਦੋ ਬੇਟੇ ਹਨ। ਸਿਮਰਨ ਨੇ ਬੀ. ਐੱਸ. ਸੀ ਕੰਪਿਊਟਰ ਸਾਇੰਸ ਦੀ ਪੜਾਈ ਕੀਤੀ ਹੈ। ਅਸੀਂ ਸੋਚਿਆ ਸੀ ਕਿ ਪੜ ਲਿਖ ਕੇ ਕੈਰੀਅਰ ਬਣਾਉਣਗੀਆਂ ਅਤੇ ਅਸੀਂ ਉਨ੍ਹਾਂ ਦਾ ਵਿਆਹ ਕਰਾਂਗੇ ਪਰ ਉਨ੍ਹਾਂ ਦਾ ਮਨ ਸੰਜਮ ਜੀਵਨ ਵੱਲ ਸੀ। ਉਨ੍ਹਾਂ ਦੀ ਛੋਟੀ ਬੇਟੀ ਅੰਜਲੀ ਦੀ ਵੀ ਸੰਜਮ ਜੀਵਨ ਅਪਣਾਉਣ ਦੀ ਇੱਛਾ ਹੈ। ਉਨ੍ਹਾਂ ਦੇ ਪਿਤਾ ਨੇ ਕਿਹਾ ਹੈ ਕਿ ਸਾਡੇ ਵੱਲੋਂ ਬੇਟੀਆਂ ਨੂੰ ਆਪਣਾ ਜੀਵਨ ਆਪਣੀ ਇੱਛਾ ਦੇ ਅਨੁਸਾਰ ਬਿਤਾਉਣ ਦੀ ਸੁਤੰਤਰਤਾ ਹੈ।

PunjabKesari


author

Iqbalkaur

Content Editor

Related News