ਸਿੱਕਮ ''ਚ ਵੱਡਾ ਉਲਟਫੇਰ, SDF ਦੇ 10 ਵਿਧਾਇਕ ਭਾਜਪਾ ''ਚ ਹੋਏ ਸ਼ਾਮਲ

08/13/2019 1:05:30 PM

ਨੈਸ਼ਨਵ ਡੈਸਕ— ਸਿੱਕਮ 'ਚ ਭਾਜਪਾ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਸਿੱਕਮ ਡੈਮੋਕ੍ਰੇਟਿਕ ਫਰੰਟ ਦੇ 10 ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ ਹਨ। ਇਕ ਨਿਊਜ਼ ਏਜੰਸੀ ਅਨੁਸਾਰ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਸਮੇਤ 5 ਵਿਧਾਇਕਾਂ ਨੂੰ ਛੱਡ ਕੇ ਸਾਰੇ ਵਿਧਾਇਕ ਭਾਜਪਾ 'ਚ ਸ਼ਾਮਲ ਹੋ ਗਏ। ਸਿੱਕਮ ਡੈਮੋਕ੍ਰੇਟਿਕ ਫਰੰਡ (ਐੱਸ.ਡੀ.ਐੱਫ.) ਦੇ 10 ਵਿਧਾਇਕ ਭਾਜਪਾ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਢਾ ਅਤੇ ਭਾਜਪਾ ਜਨਰਲ ਸਕੱਤਰ ਰਾਮ ਮਾਧਵ ਦੀ ਮੌਜੂਦਗੀ 'ਚ ਪਾਰਟੀ 'ਚ ਸ਼ਾਮਲ ਹੋਏ। ਇਸ ਸਾਲ ਮਈ 'ਚ ਹੋਈਆਂ ਚੋਣਾਂ 'ਚ 32 ਵਿਧਾਨ ਸਭਾ ਸੀਟਾਂ 'ਚ 15 'ਤੇ ਐੱਸ.ਡੀ.ਐੱਫ. ਨੇ ਜਿੱਤ ਹਾਸਲ ਕੀਤੀ ਸੀ ਅਤੇ 15 ਸੀਟਾਂ 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਨੇ ਜਿੱਤ ਹਾਸਲ ਕੀਤੀ ਸੀ। ਇਸ ਜਿੱਤ ਤੋਂ ਬਾਅਦ ਪ੍ਰੇਮ ਤਮਾਂਗ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ।PunjabKesariਚਾਮਲਿੰਗ 5 ਵਾਰ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦੀ ਪਾਰਟੀ ਦੀ ਹਾਰ ਨਾਲ ਰਾਜ 'ਚ 25 ਸਾਲ ਦਾ ਦੌਰ ਖਤਮ ਹੋ ਗਿਆ ਹੈ ਪਰ ਚਾਮਲਿੰਗ ਨੇ ਜਿਨ੍ਹਾਂ 2 ਸੀਟਾਂ 'ਤੇ ਚੋਣਾਂ ਲੜੀਆਂ, ਉੱਥੇ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ। ਮੀਡੀਆ ਰਿਪੋਰਟ ਅਨੁਸਾਰ ਚਾਮਲਿੰਗ ਨੇ ਨਾਮਚੀ ਸਿੰਘ ਥਾਂਗ ਅਤੇ ਪਕਲੋਕ ਵਿਧਾਨ ਸਭਾ ਸੀਟ ਤੋਂ ਚੋਣਾਂ ਲੜੀਆਂ ਸਨ।


DIsha

Content Editor

Related News