ਸਿੱਕਮ ਹਾਦਸਾ; ਸ਼ਹੀਦ ਸੋਮਵੀਰ ਦਾ ਹਰਿਆਣਾ ''ਚ ਕੀਤਾ ਗਿਆ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ

Sunday, Dec 25, 2022 - 05:57 PM (IST)

ਸਿੱਕਮ ਹਾਦਸਾ; ਸ਼ਹੀਦ ਸੋਮਵੀਰ ਦਾ ਹਰਿਆਣਾ ''ਚ ਕੀਤਾ ਗਿਆ ਅੰਤਿਮ ਸੰਸਕਾਰ, ਹਰ ਅੱਖ ਹੋਈ ਨਮ

ਹਿਸਾਰ- ਸਿੱਕਮ ਵਿਚ ਇਕ ਸੜਕ ਹਾਦਸੇ 'ਚ ਜਾਨ ਗੁਆਉਣ ਵਾਲੇ 16 ਫ਼ੌਜੀ ਜਵਾਨਾਂ 'ਚ ਸ਼ਾਮਲ ਨਾਂਸ ਨਾਇਕ ਸੋਮਵੀਰ ਸਿੰਘ ਦਾ ਐਤਵਾਰ ਨੂੰ ਇੱਥੇ ਉਨ੍ਹਾਂ ਦੇ ਜੱਦੀ ਪਿੰਡ 'ਚ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਦੱਸ ਦੇਈਏ ਕਿ ਸਿੱਕਮ ਦੇ ਜੇਮਾ 'ਚ ਇਕ ਵਾਹਨ ਤਿੱਖੇ ਮੋੜ 'ਤੇ ਫਿਸਲ ਕੇ ਖੱਡ 'ਚ ਡਿੱਗ ਗਿਆ ਸੀ, ਜਿਸ 'ਚ 16 ਫ਼ੌਜੀ ਜਵਾਨਾਂ ਦੀ ਜਾਨ ਚਲੀ ਗਈ। '113 ਇੰਜੀਨੀਅਰਸ ਰੈਜੀਮੈਂਟ' ਨਾਲ ਸਬੰਧ ਰੱਖਣ ਵਾਲੇ ਸੋਮਵੀਰ ਦੀ ਮ੍ਰਿਤਕ ਦੇਹ ਐਤਵਾਰ ਸਵੇਰੇ ਇੱਥੇ ਲਿਆਂਦੀ ਗਈ।

ਸੋਮਵੀਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਲਿਆਂਦੀ ਗਈ ਤਾਂ ਉਨ੍ਹਾਂ ਦੀ ਮਾਂ ਅਤੇ ਪਿਤਾ ਨੇ ਆਪਣੇ ਪੁੱਤਰ ਦਾ ਮੱਥਾ ਚੁੰਮਿਆ, ਜਦਕਿ ਉਨ੍ਹਾਂ ਦੀ ਭੈਣ ਅਤੇ ਭਰਾ ਨੇ ਸਲਾਮ ਕੀਤਾ। ਉਨ੍ਹਾਂ ਦੀ ਪਤਨੀ ਫੁਟ-ਫੁਟ ਕੇ ਰੋਂਦੀ ਨਜ਼ਰ ਆਈ। ਪਿੰਡ ਵਾਸੀਆਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸੋਮਵੀਰ ਦੀ 3 ਸਾਲਾ ਧੀ ਅਤੇ ਇਕ ਸਾਲ ਦੇ ਪੁੱਤਰ ਨੇ ਚਿਖਾ ਨੂੰ ਅਗਨੀ ਦਿੱਤੀ। 

PunjabKesari

ਸੂਬਾ ਮੰਤਰੀ ਅਨੂਪ ਧਾਨਕ, ਸਬ-ਡਿਵੀਜ਼ਨ ਮੈਜਿਸਟ੍ਰੇਟ ਜੈਬੀਰ ਯਾਦਵ, ਫ਼ੌਜ ਦੇ ਜਵਾਨ ਅਤੇ ਹੋਰ ਅਧਿਕਾਰੀ ਇਸ ਮੌਕੇ ਮੌਜੂਦ ਸਨ। ਲਾਂਸ ਨਾਇਕ ਸੋਮਵੀਰ ਸਿੰਘ ਨੂੰ 26 ਜੂਨ 2015 ਨੂੰ ਫ਼ੌਜ 'ਚ ਸ਼ਾਮਲ ਕੀਤਾ ਗਿਆ ਸੀ। ਉਹ 55 ਦਿਨ ਦੀ ਛੁੱਟੀ 'ਤੇ ਪਿੰਡ ਆਏ ਸਨ ਅਤੇ ਪਿਛਲੇ ਹਫ਼ਤੇ ਡਿਊਟੀ 'ਤੇ ਵਾਪਸ ਪਰਤੇ ਸਨ। ਸੋਮਵੀਰ ਦੇ ਛੋਟੇ ਭਰਾ ਸੁਰਿੰਦਰ ਵੀ 2018 'ਚ ਫ਼ੌਜ 'ਚ ਭਰਤੀ ਹੋਏ ਸਨ। ਸੁਰਿੰਦਰ ਫ਼ਿਲਹਾਲ ਪੁਣੇ 'ਚ ਤਾਇਨਾਤ ਹਨ। 
 


author

Tanu

Content Editor

Related News