ਇੰਸਟਾਗ੍ਰਾਮ 'ਤੇ ਜਨਾਨੀਆਂ ਨੂੰ ਪ੍ਰੇਸ਼ਾਨ ਕਰਨ ਵਾਲਾ ਨੌਜਵਾਨ ਚੜ੍ਹਿਆ ਪੁਲਸ ਹੱਥੇ

Tuesday, Jan 12, 2021 - 12:16 AM (IST)

ਨਵੀਂ ਦਿੱਲੀ - ਦਿੱਲੀ ਵਿੱਚ ਇੱਕ ਬੀਬੀ ਨੂੰ ਇੰਸਟਾਗ੍ਰਾਮ 'ਤੇ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੀੜਤ ਬੀਬੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਆਨਲਾਈਨ ਉਤਪੀੜਨ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਇਸੇ ਤਰ੍ਹਾਂ ਇੱਕ ਦੂਜੇ ਮਾਮਲੇ ਵਿੱਚ ਵੀ ਇੱਕ ਬੀਬੀ ਨੇ ਅਪਮਾਨਜਨਕ ਅਤੇ ਉਤਪੀੜਨ ਕਰਨ ਵਾਲਾ ਸੁਨੇਹਾ ਮਿਲਣ ਦੀ ਸ਼ਿਕਾਇਤ ਪੁਲਸ ਨੂੰ ਦਰਜ ਕਰਾਈ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਨਾਂ ਮਾਮਲਿਆਂ ਵਿੱਚ ਔਰਤਾਂ ਨੂੰ ਪ੍ਰੇਸ਼ਾਨ ਕਰਨ ਵਾਲਾ ਸ਼ਖਸ ਇੱਕ ਹੀ ਨਿਕਲਿਆ।

ਪਹਿਲਾ ਮਾਮਲਾ ਦਿੱਲੀ ਦੇ ਟਿੱਕਾ ਨਗਰ ਥਾਣਾ ਇਲਾਕੇ ਦਾ ਹੈ। ਜਿੱਥੇ ਇੱਕ ਬੀਬੀ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਕਿ ਉਸ ਨੂੰ ਇੰਸਟਾਗ੍ਰਾਮ ਪ੍ਰੋਫਾਈਲ ਦੇ ਈਜ਼ੀ-ਟੂ-ਚੈਟ 'ਤੇ ਪ੍ਰੇਸ਼ਾਨ ਕਰਨ ਵਾਲੇ, ਉਤਪੀੜਨ ਕਰਨ ਵਾਲੇ ਅਤੇ ਅਪਮਾਨਜਨਕ ਸੁਨੇਹੇ ਮਿਲ ਰਹੇ ਹਨ।
ਇਹ ਵੀ ਪੜ੍ਹੋ- ਸੜਕ ਹਾਦਸੇ 'ਚ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ ਜਖ਼ਮੀ, ਪਤਨੀ ਅਤੇ PA ਦੀ ਮੌਤ

ਦੂਜਾ ਮਾਮਲਾ ਹਰਿ ਨਗਰ ਪੁਲਸ ਸਟੇਸ਼ਨ ਦਾ ਹੈ। ਜਿੱਥੇ ਸਾਈਬਰ ਪੋਰਟਲ 'ਤੇ ਇੱਕ ਬੀਬੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਦੋ ਇੰਸਟਾਗ੍ਰਾਮ ਪ੍ਰੋਫਾਈਲ ਤੋਂ ਅਪਮਾਨਜਨਕ, ਉਤਪੀੜਨ ਕਰਨ ਵਾਲੇ ਸੁਨੇਹੇ ਮਿਲ ਰਹੇ ਹਨ। ਜਿਸ ਦੀ ਵਜ੍ਹਾ ਨਾਲ ਉਹ ਕਾਫ਼ੀ ਪ੍ਰੇਸ਼ਾਨ ਹੋ ਰਹੀ ਹੈ। ਉਸ ਨੇ ਪ੍ਰੋਫਾਈਲ ਦਾ ਨਾਮ 'Awaking your mind' ਅਤੇ 'only for strong women' ਦੱਸਿਆ।

ਇਨ੍ਹਾਂ ਦੋਨਾਂ ਸ਼ਿਕਾਇਤਾਂ ਨੂੰ ਜਾਂਚ ਲਈ ਸਾਈਬਰ ਸੈਲ ਭੇਜਿਆ ਗਿਆ। ਪੁਲਸ ਨੇ ਇਨ੍ਹਾਂ ਮਾਮਲਿਆਂ ਵਿੱਚ ਇੰਸਟਾਗ੍ਰਾਮ ਨੂੰ ਨੋਟਿਸ ਭੇਜਿਆ ਅਤੇ ਯੂਜ਼ਰ ਦੇ ਆਈ.ਪੀ. ਐਡਰੈੱਸ ਕੱਢੇ ਗਏ। ਪੁਲਸ ਉਸ ਸਮੇਂ ਹੈਰਾਨ ਰਹਿ ਗਈ, ਜਦੋਂ ਦੋਨਾਂ ਮਾਮਲਿਆਂ ਦਾ ਦੋਸ਼ੀ ਇੱਕ ਹੀ ਸ਼ਖਸ ਪਾਇਆ ਗਿਆ। ਜਾਂਚ ਦੌਰਾਨ ਦੋਨਾਂ ਮਾਮਲਿਆਂ ਵਿੱਚ ਜੋ ਆਈ.ਪੀ. ਐਡਰੈੱਸ ਪੁਲਸ ਨੂੰ ਮਿਲਿਆ ਸੀ, ਉਹ ਦਿੱਲੀ ਦੇ ਰਮੇਸ਼ ਨਗਰ ਨਿਵਾਸੀ ਜਸਦੀਪ ਸਿੰਘ ਦੇ ਨਾਮ 'ਤੇ ਸੀ। ਜਿਸ ਨੂੰ ਐਕਸਿਲਿਟ ਇੰਟਰਨੈੱਟ ਕੁਨੈਕਸ਼ਨ ਰਾਹੀਂ ਸੰਚਾਲਿਤ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ- ਗਲਵਾਨ ਘਾਟੀ 'ਚ ਚੀਨੀ ਫੌਜੀਆਂ ਨਾਲ ਲੋਹਾ ਲੈਣ ਵਾਲੇ ਫੌਜੀਆਂ ਨੂੰ ਸਮਾਨਿਤ ਕਰੇਗੀ ਸਰਕਾਰ

ਇਸ ਤੋਂ ਬਾਅਦ ਦਿੱਲੀ ਪੁਲਸ ਦੀ ਸਾਈਬਰ ਸੈੱਲ ਨੇ 24 ਸਾਲਾ ਦੋਸ਼ੀ ਅੰਗਦ ਸਿੰਘ ਉਰਫ ਬਨੀ ਨੂੰ ਗ੍ਰਿਫਤਾਰ ਕਰ ਲਿਆ, ਜੋ ਦੋਨਾਂ ਮਾਮਲਿਆਂ ਦਾ ਦੋਸ਼ੀ ਹੈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਖਾਸਕਰ ਸਿੱਖ ਲੜਕੀਆਂ ਦੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਜਾਂਦਾ ਹੈ ਅਤੇ ਉਨ੍ਹਾਂ ਲੜਕੀਆਂ ਨੂੰ ਪ੍ਰੇਸ਼ਾਨ ਕਰਦਾ ਹੈ, ਜੋ ਸਿੱਖ ਧਰਮ ਤੋਂ ਬਾਹਰ ਵਿਆਹ ਕਰਦੀਆਂ ਹਨ।

ਪੁਲਿਸ ਮੁਤਾਬਕ ਹਾਲਾਂਕਿ ਇਹ ਮਾਮਲਾ ਜ਼ਮਾਨਤੀ ਸੀ, ਲਿਹਾਜ਼ਾ ਦੋਸ਼ੀ ਨੂੰ ਥਾਣੇ ਤੋਂ ਜ਼ਮਾਨਤ ਦਿੱਤੀ ਗਈ ਅਤੇ ਉਸ ਨੂੰ ਰਿਹਾਅ  ਕਰ ਦਿੱਤਾ ਗਿਆ। ਪੁਲਸ ਨੇ ਉਸ ਨੂੰ ਭਵਿੱਖ ਵਿੱਚ ਅਜਿਹੀ ਹਰਕਤ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿਚ ਦਿਓ ਜਵਾਬ।


Inder Prajapati

Content Editor

Related News