ਹੁਣ ਅਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਹੋ ਸਕਦੈ ਸਿੱਖ ਵਿਆਹ

02/10/2018 10:53:31 AM

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ ਸਿੱਖ ਵਿਆਹ ਹੁਣ ਅਨੰਦ ਮੈਰਿਜ ਐਕਟ ਤਹਿਤ ਰਜਿਸਟਰਡ ਹੋ ਸਕਦੇ ਹਨ। ਦਿੱਲੀ ਸਰਕਾਰ ਨੇ ਅੱਜ ਨਵੇਂ ਕਾਨੂੰਨ ਦੀਆਂ ਵਿਵਸਥਾਵਾਂ ਨੂੰ ਨੋਟੀਫਾਈ ਕੀਤਾ। ਇਸ ਦੇ ਤਹਿਤ ਸਿੱਖ ਵਿਆਹ ਲਈ ਉਸ ਰਜਿਸਟਰਾਰ ਕੋਲ ਰਜਿਸਟ੍ਰੇਸ਼ਨ ਹੋਵੇਗੀ, ਜਿਸ ਦੇ ਅਧਿਕਾਰ ਖੇਤਰ 'ਚ ਵਿਆਹ ਹੋਇਆ ਜਾਂ ਦੋਵਾਂ 'ਚੋਂ ਕੋਈ ਵੀ ਧਿਰ ਨਿਵਾਸ ਕਰਦੀ ਹੈ। ਮਾਲ ਮੰਤਰੀ ਕੈਲਾਸ਼ ਗਹਿਲੋਤ ਨੇ ਟਵੀਟ ਕੀਤਾ ਕਿ ਦਿੱਲੀ ਸਰਕਾਰ ਨੇ ਦਿੱਲੀ 'ਚ ਅਨੰਦ ਮੈਰਿਜ ਐਕਟ 2018 ਨੂੰ ਨੋਟੀਫਾਈ ਕਰ ਦਿੱਤਾ ਹੈ। ਇਸ ਨਾਲ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋ ਗਈ ਹੈ।


Related News