ਉੱਤਰਾਖੰਡ ’ਚ ਜੀ-20 ਦੀ ਮੀਟਿੰਗ ਨੂੰ ਲੈ ਕੇ ਸਿੱਖਸ ਫਾਰ ਜਸਟਿਸ ਦੀ ਧਮਕੀ
Monday, Mar 27, 2023 - 02:24 PM (IST)
ਦੇਹਰਾਦੂਨ (ਭਾਸ਼ਾ)- ਪਾਬੰਦੀਸ਼ੁਦਾ ਖਾਲਿਸਤਾਨ ਸਮਰਥਕ ਸੰਗਠਨ ਨੇ ਮੰਗਲਵਾਰ ਤੋਂ ਉਤਰਾਖੰਡ ਦੇ ਰਾਮਨਗਰ ’ਚ ਹੋਣ ਵਾਲੀ ਜੀ-20 ਮੀਟਿੰਗ ਤੋਂ ਪਹਿਲਾਂ ਕਈ ਲੋਕਾਂ ਨੂੰ ਧਮਕੀ ਭੇਰਿਆ ਫ਼ੋਨ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਗਠਨ ਜੀ-20 ਦੀ ਬੈਠਕ ਰਾਹੀਂ ਮਾਮਲੇ ਦਾ ਅੰਤਰਰਾਸ਼ਟਰੀਕਰਨ ਕਰਨਾ ਚਾਹੁੰਦਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਉੱਤਾਰਖੰਡ ' ਚ ਕਈ ਲੋਕਾਂ ਦੇ ਫ਼ੋਨ 'ਤੇ ਸੰਗਠਨ 'ਸਿੱਖਸ ਫਾਰ ਜਸਟਿਸ' ਦੇ ਮੁਖੀਆ ਗੁਰਪਤਵੰਤ ਸਿੰਘ ਪੰਨੂ ਦਾ ਫ਼ੋਨ ਆਇਆ, ਜਿਸ 'ਚ ਕਿਹਾ ਗਿਆ ਕਿ 'ਰਾਮਨਗਰ ਭਾਰਤ ਦਾ ਹਿੱਸਾ ਨਹੀਂ ਹੈ ਅਤੇ ਪੰਜਾਬ ਨੂੰ ਆਜ਼ਾਦੀ ਦਿਵਾਉਣ ਤੋਂ ਬਾਅਦ ਰਾਮਨਗਰ ਖਾਲਿਸਤਾਨ ਦਾ ਹਿੱਸਾ ਬਣਾ ਲਿਆ ਜਾਵੇਗਾ।''
ਇਹ ਵੀ ਪੜ੍ਹੋ : ਸ਼ਰਾਬ ਲਈ ਪੈਸੇ ਨਹੀਂ ਦਿੱਤੇ ਤਾਂ ਪਿਤਾ ਨੇ ਧੀ ਦਾ ਕਰਵਾਇਆ ਕਤਲ, ਕੁੜੀ ਦਾ ਮਈ 'ਚ ਹੋਣ ਵਾਲਾ ਸੀ ਵਿਆਹ
ਅਧਿਕਾਰੀਆਂ ਨੇ ਕਿਹਾ ਕਿ ਪ੍ਰਤੀਤ ਹੁੰਦਾ ਹੈ ਕਿ ਪੰਨੂ ਜੀ-20 ਬੈਠਕ ਦੌਰਾਨ ਮਾਮਲੇ ਦਾ ਅੰਤਰਰਾਸ਼ਟਰੀਕਰਨ ਕਰਨਾ ਚਾਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਧਮਕੀ ਭਰੇ ਫੋਨ ਸੈਂਕੜੇ ਨੰਬਰਾਂ 'ਤੇ ਕੀਤੇ ਗਏ, ਜਿਨ੍ਹਾਂ 'ਚੋਂ ਕੁਝ ਪੱਤਰਕਾਰ ਵੀ ਸ਼ਾਮਲ ਹਨ। ਸੂਬੇ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਜੀ. ਸੇਂਥਿਲ ਅਬੂਦਈ ਕ੍ਰਿਸ਼ਨਰਾਜ ਐੱਸ ਨੇ ਦੱਸਿਆ ਕਿ ਜਿਹੜੇ ਨੰਬਰਾਂ ਤੋਂ ਅਜਿਹੇ ਰਿਕਾਰਡ ਕੀਤੇ ਗਏ ਫੋਨ ਆ ਰਹੇ ਹਨ, ਉਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਆਈ.ਜੀ. ਨੇ ਕਿਹਾ ਕਿ ਵਿਸ਼ੇਸ਼ ਕਾਰਜ ਫ਼ੋਰਸ (ਐੱਸ.ਟੀ.ਐੱਫ.) ਮਾਮਲੇ 'ਚ ਜਾਂਚ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪੰਨੂ ਰਾਮਨਗਰ 'ਚ ਹੋਣ ਵਾਲੀ ਜੀ-20 ਬੈਠਕ ਰਾਹੀਂ ਲੋਕਪ੍ਰਿਯਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ,''ਹਾਲਾਂਕਿ ਉੱਤਰਾਖੰਡ ਪੁਲਸ ਪੂਰੀ ਤਰ੍ਹਾਂ ਨਾਲ ਮੁਸਤੈਦ ਹੈ ਅਤੇ ਇਨ੍ਹਾਂ ਵੱਖਵਾਦੀਆਂ ਦਾ ਮਕਸਦ ਅਸੀਂ ਪੂਰਾ ਨਹੀਂ ਹੋਣ ਦੇਵਾਂਗੇ।'' ਉਨ੍ਹਾਂ ਕਿਹਾ,''ਜੀ-20 ਨੂੰ ਲੈ ਕੇ ਬੈਠਕ 'ਚ ਸੁਰੱਖਿਆ ਦਾ ਪੂਰਾ ਇੰਤਜ਼ਾਮ ਹੈ। ਸਾਡੇ ਸੀਨੀਅਰ ਅਧਿਕਾਰੀ ਉੱਥੇ ਨਜ਼ਰ ਰੱਖੇ ਹੋਏ ਹਨ।'' ਰਾਮਨਗਰ ’ਚ 28 ਤੋਂ 30 ਮਾਰਚ ਤੱਕ ਤਿੰਨ ਦਿਨਾਂ ਦੀ ਜੀ-20 ਬੈਠਕ ’ਚ 20 ਦੇਸ਼ਾਂ ਦੇ ਨੇਤਾ ਹਿੱਸਾ ਲੈ ਰਹੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ