ਸਰਵ ਪਾਰਟੀ ਬੈਠਕ ’ਚ ਪੈਗਾਸਸ ਦੇ ਮੁੱਦੇ ’ਤੇ ਸਰਕਾਰ-ਵਿਰੋਧੀ ਧਿਰ ’ਚ ਸਹਿਮਤੀ ਦੇ ਸੰਕੇਤ

Monday, Jan 31, 2022 - 10:55 PM (IST)

ਸਰਵ ਪਾਰਟੀ ਬੈਠਕ ’ਚ ਪੈਗਾਸਸ ਦੇ ਮੁੱਦੇ ’ਤੇ ਸਰਕਾਰ-ਵਿਰੋਧੀ ਧਿਰ ’ਚ ਸਹਿਮਤੀ ਦੇ ਸੰਕੇਤ

ਨਵੀਂ ਦਿੱਲੀ– ਸਰਕਾਰ ਨੇ ਸੋਮਵਾਰ ਨੂੰ ਸੰਕੇਤ ਦਿੱਤੇ ਕਿ ਵਿਰੋਧੀ ਧਿਰ ਦੇ ਨਾਲ ਪੈਗਾਸਸ ਆਦਿ ਮੁੱਦਿਆਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਅਤੇ ਇਸ ਨਾਲ ਬਜਟ ਸੈਸ਼ਨ ਦੇ ਪਹਿਲੇ ਪੜਾਅ ਵਿਚ ਸਦਨ ਦੇ ਸੁਚਾਰੂ ਰੂਪ ਨਾਲ ਚੱਲਣ ਦੀ ਉਮੀਦ ਵਧ ਗਈ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਰਕਾਰ ਵਲੋਂ ਆਯੋਜਿਤ ਸਰਵ ਪਾਰਟੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਸੰਕੇਤ ਦਿੱਤੇ। ਵਰਚੁਅਲ ਰਾਹੀਂ ਆਯੋਜਿਤ ਇਸ ਬੈਠਕ ਵਿਚ 25 ਪਾਰਟੀਆਂ ਦੇ ਨੇਤਾ ਸ਼ਾਮਲ ਹੋਏ ਸਨ। 

ਇਹ ਖ਼ਬਰ ਪੜ੍ਹੋ- ਇੰਗਲੈਂਡ ਨੂੰ 17 ਦੌੜਾਂ ਨਾਲ ਹਰਾ ਕੇ ਵਿੰਡੀਜ਼ ਨੇ 3-2 ਨਾਲ ਜਿੱਤੀ ਸੀਰੀਜ਼


ਜੋਸ਼ੀ ਨੇ ਕਿਹਾ ਕਿ ਸਦਨ ਦੇ ਉਪ ਨੇਤਾ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਅਪੀਲ ਕੀਤੀ ਕਿ ਕਿਉਂਕਿ ਬਜਟ ਸੈਸ਼ਨ ਦੇ ਪਹਿਲੇ ਪੜਾਅ ਵਿਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਪ੍ਰਸਤਾਵ ਅਤੇ ਆਮ ਬਜਟ ’ਤੇ ਚਰਚਾ ਹੋਣੀ ਹੈ ਅਤੇ ਇਸ ਦੇ ਲਈ ਸਿਰਫ 9 ਦਿਨ ਹੀ ਮੁਹੱਈਆ ਹਨ। ਕਿਉਂਕਿ ਪੈਗਾਸਸ ਦਾ ਮੁੱਦਾ ਸੁਪਰੀਮ ਕੋਰਟ ਵਿਚ ਪੈਂਡਿੰਗ ਹੈ ਅਤੇ ਅਦਾਲਤ ਵਲੋਂ ਗਠਿਤ ਇਕ ਕਮੇਟੀ ਇਸ ਦੀ ਜਾਂਚ ਕਰ ਰਹੀ ਹੈ। ਇਸ ਲਈ ਇਸ ਸਮੇਂ ਇਸ ਮੁੱਦੇ ਨੂੰ ਸਦਨ ਵਿਚ ਉਠਾਉਣ ਦਾ ਕੋਈ ਤੁੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਆਮ ਬਜਟ ਅਤੇ ਰਾਸ਼ਟਰਪਤੀ ਭਾਸ਼ਣ ’ਤੇ ਚਰਚਾ ਵਿਚ ਮੈਂਬਰ ਆਪਣੇ ਮਨ ਤੋਂ ਕੋਈ ਵੀ ਵਿਸ਼ਾ ਉਠਾਉਂਦੇ ਹੀ ਹਨ ਤਾਂ ਉਂਝ ਹੀ ਕੀਤਾ ਜਾ ਸਕਦਾ ਹੈ। ਚਰਚਾ ਦਾ ਜਵਾਬ ਪ੍ਰਧਾਨ ਮੰਤਰੀ ਹੀ ਦੇਣਗੇ।

ਇਹ ਖ਼ਬਰ ਪੜ੍ਹੋ- ਸੁਪਰੀਮ ਕੋਰਟ ਦਾ ‘ਵ੍ਹਾਈ ਆਈ ਕਿਲਡ ਗਾਂਧੀ’ ਦੀ ਰਿਲੀਜ਼ ’ਤੇ ਰੋਕ ਲਾਉਣ ਤੋਂ ਇਨਕਾਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News