''ਆਪ'' ਨੇ ਸਿਗਨੇਚਰ ਬ੍ਰਿਜ ਦੀ ਥਾਂ ਟਵੀਟ ਕੀਤੀ ''ਨੀਦਰਲੈਂਡ ਬ੍ਰਿਜ'' ਦੀ ਤਸਵੀਰ, ਹੋਈ ਟਰੋਲ

Monday, Nov 05, 2018 - 03:26 PM (IST)

''ਆਪ'' ਨੇ ਸਿਗਨੇਚਰ ਬ੍ਰਿਜ ਦੀ ਥਾਂ ਟਵੀਟ ਕੀਤੀ ''ਨੀਦਰਲੈਂਡ ਬ੍ਰਿਜ'' ਦੀ ਤਸਵੀਰ, ਹੋਈ ਟਰੋਲ

ਨਵੀਂ ਦਿੱਲੀ (ਏਜੰਸੀ)— ਦਿੱਲੀ ਦਾ ਸਿਗਨੇਚਰ ਬ੍ਰਿਜ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ 'ਚ ਹੈ। ਆਮ ਆਦਮੀ ਪਾਰਟੀ ਨੇ ਇਸ ਬ੍ਰਿਜ ਬਾਰੇ ਐਤਵਾਰ ਨੂੰ ਟਵਿੱਟਰ 'ਤੇ ਟਵੀਟ ਕੀਤਾ, ਜਿਸ ਬਾਰੇ ਕਾਫੀ ਚਰਚਾ ਬਣੀ ਹੋਈ ਹੈ। ਟਵੀਟ ਆਮ ਆਦਮੀ ਪਾਰਟੀ ਦੇ ਆਫੀਸ਼ਲ ਹੈਂਡਲ ਤੋਂ ਕੀਤਾ ਗਿਆ, ਜਿਸ 'ਚ ਇਕ ਅਜਿਹੀ ਗਲਤੀ ਕਰ ਦਿੱਤੀ ਕਿ ਪਾਰਟੀ ਦੀ ਟਰੋਲ ਹੋ ਗਈ।

 

PunjabKesari

ਦਰਅਸਲ ਇਸ ਬ੍ਰਿਜ ਦੇ ਉਦਘਾਟਨ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ 'ਆਪ' ਦੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਸਮਾਰੋਹ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵਿਚ 3 ਤਸਵੀਰਾਂ ਪੋਸਟ ਕੀਤੀਆਂ ਗਈਆਂ ਸਨ, ਜਿਨ੍ਹਾਂ 'ਚੋਂ ਦੋ ਤਸਵੀਰਾਂ ਦਾ ਸਿਗਨੇਚਰ ਬ੍ਰਿਜ ਦੀਆਂ ਹਨ ਪਰ ਇਕ ਤਸਵੀਰ ਨੀਦਰਲੈਂਡ ਵਿਚ ਬਣੇ ਇਰਾਸਮਸ ਬ੍ਰਿਜ ਦੀ ਹੈ। 'ਆਪ' ਦੀ ਇਸ ਗਲਤੀ ਨੂੰ ਭਾਜਪਾ ਨੇ ਫੜ ਲਿਆ। ਇਸ ਨੂੰ ਲੈ ਕੇ ਭਾਜਪਾ ਨੇਤਾਵਾਂ ਨੇ 'ਆਪ' 'ਤੇ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ। 

PunjabKesari

ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ, ''ਅਰਵਿੰਦ ਕੇਜਰੀਵਾਲ ਸਾਹਿਬ, ਵਿਕਾਸ ਕਰ ਲਿਆ ਹੁੰਦਾ ਤਾਂ ਨੀਦਰਲੈਂਡ ਦੇ ਇਰਾਸਮਸ ਬ੍ਰਿਜ ਦੀ ਫੋਟੋ ਚੋਰੀ ਕਰਨ ਦੀ ਲੋੜ ਨਾ ਪੈਂਦੀ। ਖੈਰ ਚੋਰੀ ਅਤੇ ਘਪਲਾ ਤੁਹਾਡੀ ਫਿਤਰਤ 'ਚ ਹੈ।'' ਬੱਗਾ ਨੇ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਐਤਵਾਰ ਦੀਆਂ ਅਖਬਾਰਾਂ 'ਚ ਦਿੱਤੇ ਵਿਗਿਆਪਨ 'ਚ ਸਿਗਨੇਚਰ ਬ੍ਰਿਜ ਦੀ ਜੋ ਤਸਵੀਰ ਦਿੱਤੀ ਹੈ ਉਹ ਵੀ ਅਸਲ ਤਸਵੀਰ ਤੋਂ ਵੱਖਰੀ ਹੈ। ਓਧਰ 'ਆਪ' ਦੇ ਆਈ. ਟੀ. ਸੈੱਲ ਦੇ ਹੈੱਡ ਅੰਕਿਤ ਲਾਲ ਨੇ ਦੱਸਿਆ ਕਿ ਅਸਲ ਵਿਚ ਇਰਾਸਮਸ ਬ੍ਰਿਜ ਦੀ ਜੋ ਤਸਵੀਰ ਪੋਸਟ ਗਈ ਸੀ, ਇਸ ਦਾ ਮਕਸਦ ਇਹ ਦੱਸਣਾ ਸੀ ਕਿ ਅਸੀਂ ਦੁਨੀਆ ਦੇ ਨਾਮੀ ਸ਼ਹਿਰਾਂ ਦੀ ਤਰਜ਼ 'ਤੇ ਸਿਗਨੇਚਰ ਬ੍ਰਿਜ ਤਿਆਰ ਕੀਤਾ ਹੈ।


Related News