ਸਿਗਨੇਚਰ ਬ੍ਰਿਜ ਵਿਵਾਦ: ਕੇਜਰੀਵਾਲ ਅਤੇ ਅਮਾਨਤੁੱਲਾ ਦੇ ਖਿਲਾਫ ਦਰਜ ਹੋਈ FIR
Saturday, Nov 10, 2018 - 04:07 PM (IST)

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਿਗਨੇਚਰ ਬ੍ਰਿਜ ਦੇ ਉਦਘਾਟਨ ਦੇ ਮੌਕੇ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮਨੋਜ ਤਿਵਾੜੀ 'ਤੇ ਹਮਲਾ ਕਰਨ ਦੇ ਦੋਸ਼ 'ਚ ਦਿੱਲੀ ਦੇ ਸੀ. ਐੱਮ. ਅਰਵਿੰਦ ਕੇਜਰੀਵਾਲ ਅਤੇ 'ਆਪ' ਵਿਧਾਇਕ ਅਮਾਨਤੁੱਲਾ ਖਾਨ 'ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਤਿਵਾੜੀ ਨੇ ਕੇਜਰੀਵਾਲ ਅਤੇ ਅਮਾਨਤੁੱਲਾ 'ਤੇ ਬਿਨਾ ਇਰਾਦੇ ਹੱਤਿਆ ਮਾਮਲੇ 'ਚ ਕੇਸ ਦਰਜ ਕਰਵਾਇਆ ਹੈ। ਆਈ. ਪੀ. ਸੀ. ਦੀ 6 ਧਾਰਾਵਾਂ 'ਚ ਕੇਸ ਦਰਜ ਕੀਤਾ ਗਿਆ ਹੈ।
ਇਹ ਸੀ ਮਾਮਲਾ-
ਦਿੱਲੀ 'ਚ ਲੰਬੀ ਉਡੀਕ ਤੋਂ ਸਿਗਨੇਚਰ ਬ੍ਰਿਜ ਦਾ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਸੀ। ਇਸ ਮੌਕੇ ਮਨੋਜ ਤਿਵਾਰੀ ਅਤੇ ਆਪ ਦੇ ਸਮਰੱਥਕਾਂ 'ਚ ਹੱਥੋਪਾਈ ਹੋ ਗਈ। ਮੌਕੇ 'ਤੇ ਪੁਲਸ ਵੀ ਮੌਜੂਦ ਸੀ। ਇਕ ਵੀਡੀਓ 'ਚ ਮਨੋਜ ਤਿਵਾੜੀ ਅਤੇ ਆਪ ਕਰਮਚਾਰੀਆਂ ਦੀ ਆਪਸ 'ਚ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ ਪਰ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਬੀ. ਜੇ. ਪੀ. ਸੰਸਦ ਮੈਂਬਰ ਪੁਲਸ ਤੋਂ ਹੱਥ ਛੁਡਾਉਂਦੇ ਹੋਏ ਨਜ਼ਰ ਆ ਰਹੇ ਸੀ।
ਇਸ ਘਟਨਾ ਤੋਂ ਬਾਅਦ ਮਨੋਜ ਤਿਵਾੜੀ ਨੇ ਕਿਹਾ ਸੀ ਕਿ ਸਾਲਾਂ ਤੋਂ ਰੁਕੇ ਹੋਏ ਕੰਮ ਨੂੰ ਮੈਂ ਆਪਣੇ ਚੁਣਾਵ ਖੇਤਰ 'ਚ ਸ਼ੁਰੂ ਕਰਵਾਇਆ ਸੀ ਅਤੇ ਹੁਣ ਅਰਵਿੰਦ ਕੇਜਰੀਵਾਲ ਨੇ ਇਸ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਇਸ ਉਦਘਾਟਨ 'ਚ ਕਿਉ ਨਹੀਂ ਸੱਦਿਆ ਗਿਆ? ਮੈ ਵੀ ਇੱਥੋ ਦਾ ਐੱਮ. ਪੀ. ਹਾਂ। ਇਸ 'ਚ ਕੀ ਪਰੇਸ਼ਾਨੀ ਹੈ? ਮੈ ਅਪਰਾਧੀ ਹਾਂ? ਪੁਲਸ ਮੈਨੂੰ ਕਿਉ ਘੇਰ ਰਹੀ ਹੈ? ਮੈ ਇੱਥੇ ਅਰਵਿੰਦ ਕੇਜਰੀਵਾਲ ਦਾ ਸਵਾਗਤ ਕਰਨ ਦੇ ਲਈ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਆਪ ਸਮਰੱਥਕਾਂ ਅਤੇ ਪੁਲਸ ਨੇ ਮੇਰੇ ਨਾਲ ਦੁਰਵਿਹਾਰ ਕੀਤਾ ਹੈ।