ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

Monday, May 30, 2022 - 11:06 AM (IST)

ਜਾਣੋ ਕੌਣ ਹਨ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ? ਜਿਨ੍ਹਾਂ ਨੇ ‘ਸਿੱਧੂ ਮੂਸੇਵਾਲਾ’ ਦੇ ਕਤਲ ਦੀ ਲਈ ਜ਼ਿੰਮੇਵਾਰੀ

ਨੈਸ਼ਨਲ ਡੈਸਕ- ਮਸ਼ਹੂਰ ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਐਤਵਾਰ 29 ਮਈ ਦੀ ਸ਼ਾਮ ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਨੇੜੇ ਅਣਪਛਾਤੇ ਬੰਦੂਕਧਾਰੀਆਂ ਨੇ ਕਤਲ ਕਰ ਦਿੱਤਾ। ਮੂਸੇਵਾਲਾ ਦੇ ਕਤਲ ਤੋਂ ਇਕ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਨੇ ਲਈ ਹੈ। ਪੰਜਾਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਉਨ੍ਹਾਂ ਦੇ ਸਾਥੀ ਇਸ ਕਤਲ ਵਿਚ ਸ਼ਾਮਲ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਪੰਜਾਬ ਦੇ DGP ਵੀ. ਕੇ.ਭਾਵਰਾ ਨੇ ਕਿਹਾ, "ਇਸ ਕਤਲ ਵਿਚ ਲਾਰੈਂਸ ਬਿਸ਼ਨੋਈ ਗੈਂਗ ਸ਼ਾਮਲ ਹੈ। ਗੈਂਗ ਦੇ ਮੈਂਬਰ ਨੇ ਕੈਨੇਡਾ ਤੋਂ ਜ਼ਿੰਮੇਵਾਰੀ ਲਈ ਹੈ।"

ਇਹ ਵੀ ਪੜ੍ਹੋ: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ

PunjabKesari

ਇਸ ਦੌਰਾਨ ਫੇਸਬੁੱਕ ਪੋਸਟਾਂ ਦਾ ਦੌਰ ਚੱਲ ਰਿਹਾ ਹੈ, ਜਿਸ ’ਚ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਕਤਲ ਦੇ ਕੁਝ ਹੀ ਘੰਟਿਆਂ ਬਾਅਦ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਪਾ ਕੇ ਵਾਰਦਾਤ ਦੀ ਜ਼ਿੰਮਵਾਰੀ ਲਈ। ਉਸ ਨੇ ਲਿਖਿਆ ਕਿ ਮੇਰੇ ਸਾਥੀ ਦੇ ਕਤਲ ਦੇ ਮਾਮਲੇ ’ਚ ਮੂਸੇਵਾਲਾ ਦਾ ਨਾਂ ਆਇਆ ਸੀ ਪਰ ਆਪਣੀ ਪਹੁੰਚ ਦੇ ਚੱਲਦੇ ਉਹ ਬਚ ਗਿਆ ਅਤੇ ਸਰਕਾਰ ਨੇ ਉਸ ਨੂੰ ਸਜ਼ਾ ਨਹੀਂ ਦਿੱਤੀ, ਇਸ ਲਈ ਕਤਲ ਨੂੰ ਅੰਜ਼ਾਮ ਦਿੱਤਾ ਹੈ।

PunjabKesari

ਕੌਣ ਹੈ ਗੋਲਡੀ ਬਰਾੜ?
ਗੋਲਡੀ ਬਰਾੜ, ਜਿਸ ਦਾ ਅਸਲੀ ਨਾਂ ਸਤਿੰਦਰ ਸਿੰਘ ਹੈ, ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ। ਕੈਨੇਡਾ ਵਿਚ ਸਥਿਤ ਬਰਾੜ ਭਾਰਤ ਵਿਚ ਕਈ ਅਪਰਾਧਿਕ ਮਾਮਲਿਆਂ ’ਚ ਲੋੜੀਂਦਾ ਹੈ ਜਿਵੇਂ ਕਿ 2021 ਵਿਚ ਫਰੀਦਕੋਟ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦਾ ਕਤਲ। ਦਿੱਲੀ ਪੁਲਸ ਨੇ ਪਹਿਲਵਾਨ ਦੇ ਕਤਲ ਦੇ ਮਾਮਲੇ ’ਚ ਬਰਾੜ ਦੇ ਇਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਗੋਲਡੀ ਬਰਾੜ ਦਾ ਨਾਂ ਗੁਰੂਗ੍ਰਾਮ ਦੇ ਇਕ ਦੋਹਰੇ ਮਰਡਰ ਕੇਸ (ਪਰਮਜੀਤ ਅਤੇ ਸੁਰਜੀਤ ਨਾਂ ਦੇ ਦੋ ਭਰਾਵਾਂ ਦੇ ਕਤਲ) ’ਚ ਵੀ ਆਇਆ। 

ਇਹ ਵੀ ਪੜ੍ਹੋ: ਸਿੱਧੂ ਮੂਸੇ ਵਾਲਾ ਕਤਲ ਕਾਂਡ ਮਾਮਲੇ ’ਚ ਵਿੱਕੀ ਗੌਂਡਰ ਗਰੁੱਪ ਵਲੋਂ ਨਵਾਂ ਖ਼ੁਲਾਸਾ, ਮਨਕੀਰਤ ਔਲਖ ਨੂੰ ਦਿੱਤੀ ਧਮਕੀ

PunjabKesari

ਕੌਣ ਹੈ ਲਾਰੈਂਸ ਬਿਸ਼ਨੋਈ?
ਲਾਰੈਂਸ ਦਾ ਜਨਮ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ (ਹੁਣ ਫਾਜ਼ਿਲਕਾ ਜ਼ਿਲ੍ਹੇ) ਦੇ ਧਤਾਰਾਂਵਾਲੀ ਵਿਚ ਇਕ ਅਮੀਰ ਪਰਿਵਾਰ ’ਚ ਹੋਇਆ। ਉਸ ਨੇ ਡੀ.ਏ.ਵੀ ਕਾਲਜ, ਚੰਡੀਗੜ੍ਹ ਵਿਚ ਪੜ੍ਹਾਈ ਕੀਤੀ ਸੀ। ਉਹ ਇਕ ਦਹਾਕਾ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਦੇ ਪ੍ਰਧਾਨ ਰਿਹਾ।  31 ਸਾਲਾ ਲਾਰੈਂਸ ਬਿਸ਼ਨੋਈ 2017 ਤੋਂ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿਚ ਬੰਦ ਹੈ ਅਤੇ ਉਸ ’ਤੇ ਕਤਲ ਦੀ ਕੋਸ਼ਿਸ਼, ਘੁਸਪੈਠ, ਡਕੈਤੀ ਅਤੇ ਹਮਲੇ ਸਮੇਤ ਹੋਰਾਂ ਸਮੇਤ ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਅਪਰਾਧਾਂ ਦਾ ਦੋਸ਼ ਹੈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਆਖਰੀ ਟਵੀਟ ਆਇਆ ਸਾਹਮਣੇ, ਕਹੀ ਸੀ ਇਹ ਗੱਲ

ਕਾਲੇ ਹਿਰਨ ਨੂੰ ਪਵਿੱਤਰ ਮੰਨਣ ਵਾਲੇ ਬਿਸ਼ਨੋਈ ਭਾਈਚਾਰੇ ਨਾਲ ਸਬੰਧਤ "ਗੈਂਗਸਟਰ" ਉਦੋਂ ਬਦਨਾਮ ਹੋ ਗਿਆ, ਜਦੋਂ 2018 ਵਿਚ ਉਸ ਦੇ ਇਕ ਸਹਿਯੋਗੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ ਸੀ। ਦੱਸਣਯੋਗ ਹੈ ਕਿ ਸਲਮਾਨ ਖਾਨ ਨੂੰ 1998 ਦੇ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਲਾਰੈਂਸ ਦੇ ਸਹਿਯੋਗੀਆਂ ਨੇ ਦਾਅਵਾ ਕੀਤਾ ਸੀ ਕਿ ਲਾਰੈਂਸ, ਸਲਮਾਨ ਖਾਨ ਵਲੋਂ ਕਾਲੇ ਹਿਰਨ ਦੇ ਕਤਲ ਦਾ ਬਦਲਾ ਲੈਣਾ ਚਾਹੁੰਦਾ ਸੀ। 

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਆਖਰੀ ਟਵੀਟ ਆਇਆ ਸਾਹਮਣੇ, ਕਹੀ ਸੀ ਇਹ ਗੱਲ

ਕਦੇ ਵਿਦਿਆਰਥੀ ਨੇਤਾ ਰਹੇ ਲਾਰੈਂਸ ਬਿਸ਼ਨੋਈ ਨੇ ਪਹਿਲੀ ਗੈਂਗ ਕਾਲਜ ’ਚ ਹੀ ਬਣਾਈ। ਉਸ ਦੇ ਉੱਪਰ ਘੱਟੋ-ਘੱਟ 25 ਗੰਭੀਰ ਮੁਕੱਦਮੇ ਦਰਜ ਹਨ। ਪੁਲਸ ਮੁਤਾਬਕ ਬਿਸ਼ਨੋਈ ਫਾਜ਼ਿਲਕਾ ’ਚ ਵੱਡਾ ਹੋਇਆ। ਉਹ ‘ਡਾਨ’ ਬਣਨਾ ਚਾਹੁੰਦਾ ਸੀ। ਇਸ ਕੰਮ ’ਚ ਉਸ ਨੂੰ ਜ਼ਿਆਦਾ ਸਮਾਂ ਨਹੀਂ ਲੱਗਾ। ਬਿਸ਼ਨੋਈ ਨੇ ਆਪਣਾ ਨੈੱਟਵਰਕ ਪਹਿਲਾਂ ਪੰਜਾਬ ਅਤੇ ਹਰਿਆਣਾ ਫਿਰ ਕਈ ਹੋਰ ਸੂਬਿਆਂ ਤੱਕ ਫੈਲਾ ਲਿਆ। ਸਾਲ 2016 ’ਚ ਬਿਸ਼ਨੋਈ ’ਤੇ ਇਕ ਕਾਂਗਰਸ ਨੇਤਾ ਦੇ ਕਤਲ ਦਾ ਦੋਸ਼ ਲੱਗਾ। ਉਸ ਨੇ ਫੇਸਬੁੱਕ ਜ਼ਰੀਏ ਕਤਲ ਦੀ ਜ਼ਿੰਮੇਵਾਰੀ ਲਈ ਸੀ। 


 


author

Tanu

Content Editor

Related News