ਬੀਮਾਰ ਮਾਂ ਨੂੰ ਘਰ ''ਚ ਬੰਦ ਕਰ ਕੇ ਮਹਾਕੁੰਭ ''ਚ ਪੁੰਨ ਕਮਾਉਣ ਤੁਰ ਗਿਆ ਪੁੱਤ ਤੇ ਫਿਰ...
Friday, Feb 21, 2025 - 03:18 PM (IST)

ਨੈਸ਼ਨਲ ਡੈਸਕ- ਗੰਗਾ 'ਚ ਇਸ਼ਨਾਨ ਕਰਨ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ ਪਰ ਕੁਝ ਪਾਪ ਅਜਿਹੇ ਹਨ ਜਿਨ੍ਹਾਂ ਨੂੰ ਮਾਂ ਗੰਗਾ ਵੀ ਨਹੀਂ ਧੋ ਸਕਦੀ। ਝਾਰਖੰਡ ਦੇ ਇਕ ਬੇਟੇ ਨੇ ਜੋ ਪਾਪ ਕੀਤਾ ਸੀ, ਉਸ ਦੀ ਮੁਆਫ਼ੀ ਉਸ ਨੂੰ ਜ਼ਿੰਦਗੀ ਭਰ ਨਹੀਂ ਮਿਲ ਸਕਦੀ। ਇਹ ਬੇਟਾ ਆਪਣੀ ਬੀਮਾਰ ਮਾਂ ਨੂੰ ਘਰ 'ਚ ਬੰਦ ਕਰ ਕੇ ਆਪਣੀ ਪਤਨੀ, ਬੱਚਿਆਂ ਅਤੇ ਸਹੁਰਿਆਂ ਨਾਲ ਮਹਾਕੁੰਭ 'ਚ ਪਵਿੱਤਰ ਡੁਬਕੀ ਲਗਾਉਣ ਲਈ ਪ੍ਰਯਾਗਰਾਜ ਚਲਾ ਗਿਆ। ਉਸ ਤੋਂ ਬਾਅਦ ਉਸ ਬਜ਼ੁਰਗ ਔਰਤ ਨਾਲ ਜੋ ਹੋਇਆ ਉਹ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਪੁਲਸ ਨੇ ਝਾਰਖੰਡ ਦੇ ਰਾਮਗੜ੍ਹ ਥਾਣਾ ਖੇਤਰ ਦੇ ਅਧੀਨ ਸੁਭਾਸ਼ ਨਗਰ ਕਾਲੋਨੀ 'ਚ ਸੈਂਟਰਲ ਕੋਲਫੀਲਡਸ ਲਿਮਟਿਡ (ਸੀਸੀਐੱਲ) ਦੇ ਇਕ ਕੁਆਰਟਰ ਤੋਂ 65 ਸਾਲਾ ਮਾਂ ਨੂੰ ਬਚਾਇਆ। ਬਜ਼ੁਰਗ ਔਰਤ ਸੋਮਵਾਰ ਤੋਂ ਘਰ 'ਚ ਬੰਦ ਸੀ ਅਤੇ ਚੂੜਾ ਖਾ ਕੇ ਜ਼ਿੰਦਾ ਸੀ। ਗੁਆਂਢੀਆਂ ਨੂੰ ਉਸ ਬਾਰੇ ਉਦੋਂ ਪਤਾ ਲੱਗਾ ਜਦੋਂ ਉਹ ਮਦਦ ਲਈ ਭੁੱਖ ਨਾਲ ਰੋਈ। ਬਜ਼ੁਰਗ ਆਪਣੀ ਭੁੱਖ ਨੂੰ ਸ਼ਾਂਤ ਕਰਨ ਲਈ ਪਲਾਸਟਿਕ ਖਾਣ ਦੀ ਕੋਸ਼ਿਸ਼ ਕਰ ਰਹੀ ਸੀ।
ਇਹ ਵੀ ਪੜ੍ਹੋ : 58 ਕਰੋੜ ਲੋਕਾਂ ਦੀ ਡੁਬਕੀ ਤੋਂ ਬਾਅਦ ਵੀ ਕਿੰਨਾ ਸ਼ੁੱਧ ਹੈ ਗੰਗਾ ਜਲ, ਵਿਗਿਆਨੀ ਨੇ ਕੀਤਾ ਵੱਡਾ ਦਾਅਵਾ
ਸੀਸੀਐੱਲ ਕਰਮਚਾਰੀ ਅਖਿਲੇਸ਼ ਕੁਮਾਰ ਨੇ ਆਪਣੀ ਸਫ਼ਾਈ 'ਚ ਕਿਹਾ,''ਮਾਂ ਦੀ ਸਿਹਤ ਖ਼ਰਾਬ ਹੈ ਅਤੇ ਉਹ ਉਨ੍ਹਾਂ ਦੇ ਖਾਣ-ਪੀਣ ਦਾ ਸਾਰਾ ਇੰਤਜ਼ਾਮ ਕਰ ਕੇ ਪ੍ਰਯਾਗਰਾਜ ਗਏ ਹਨ। ਔਰਤ ਦੀ ਧੀ ਚਾਂਦਨੀ ਦੇਵੀ, ਜੋ ਕਹੁਬੇਰਾ 'ਚ ਸੀਸੀਐੱਲ ਕੁਆਰਟਰ ਤੋਂ ਕਰੀਬ 5 ਕਿਲੋਮੀਟਰ ਦੂਰ ਰਹਿੰਦੀ ਹੈ ਨੇ ਕਿਹਾ ਕਿ ਉਸ ਨੂੰ ਗੁਆਂਢੀਆਂ ਤੋਂ ਫੋਨ 'ਤੇ ਮਾਂ ਬਾਰੇ ਜਾਣਕਾਰੀ ਮਿਲੀ। ਦੇਵੀ ਨੇ ਕਿਹਾ,''ਪੁਲਸ ਨੇ ਤਾਲਾ ਤੋੜ ਕੇ ਉਸ ਨੂੰ ਬਚਾਇਆ। ਗੁਆਂਢੀਆਂ ਨੇ ਤੁਰੰਤ ਉਸ ਨੂੰ ਖਾਣਾ ਦਿੱਤਾ। ਉਸ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਸੀਸੀਐੱਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।'' ਕਾਨੂੰਨ ਦੇ ਜਾਣਕਾਰ ਦੱਸਦੇ ਹੋਏ ਕਿ ਇਸ ਤਰ੍ਹਾਂ ਨਾਲ ਕਿਸੇ ਨੂੰ ਘਰ 'ਚ ਬੰਦ ਕਰਨਾ ਕਾਨੂੰਨ ਅਪਰਾਧ ਦੀ ਸ਼੍ਰੇਣੀ 'ਚ ਆਉਂਦਾ ਹੈ।
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8